Girl in a jacket
HomePunjabRupnagarਪੰਜਾਬ : 2 ਧਿਰਾਂ 'ਚ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ,...

ਪੰਜਾਬ : 2 ਧਿਰਾਂ ‘ਚ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਵੀਡਿਓ ਵਾਇਰਲ

WhatsApp Group Join Now
WhatsApp Channel Join Now

ਬਟਾਲਾ :  ਪਿੰਡ ਧੁਪਸੜੀ ਵਿਖੇ ਊਸ ਵੇਲੇ ਮਾਹੌਲ ਤਨਾਵਪੂਰਨ ਬਣ ਗਿਆ, ਜਦੋਂ ਗਲੀ ਵਿੱਚ ਖੜੇ ਮੋਟਰਸਾਈਕਲ ਤੋ ਦੋ ਧਿਰਾਂ ਦਰਮਿਆਨ ਹੋਈ ਮਾਮੂਲੀ ਤਕਰਾਰਬਾਜ਼ੀ ਨੇ ਖੂਨੀ ਰੂਪ ਧਾਰ ਲਿਆ। ਇਕ ਧਿਰ ਨੇ ਦੂਸਰੀ ਧਿਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ, ਦੂਸਰੀ ਧਿਰ ਦੇ 65 ਸਾਲਾਂ ਬਜ਼ੁਰਗ ਅਤੇ 35 ਸਾਲਾਂ ਵਿਆਹੁਤਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਹਮਲੇ ਦੌਰਾਨ ਮੌਕੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਮਲੇ ਚ ਜ਼ਖਮੀ ਹੋਏ 65 ਸਾਲਾਂ ਬਜ਼ੁਰਗ ਜਗਤਾਰ ਸਿੰਘ ਅਤੇ 35 ਸਾਲਾਂ ਵਿਆਹੁਤਾ ਮਹਿਲਾ ਕੁਲਬੀਰ ਕੌਰ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਮਨਪ੍ਰੀਤ ਚਾਰੇ ਵਾਲੀ ਰੇਹੜੀ ਲੈਕੇ ਘਰ ਵੱਲ ਨੂੰ ਆ ਰਿਹਾ ਸੀ, ਤਾਂ ਗਲੀ ਵਿਚ ਪਿੰਡ ਦੇ ਹੀ ਸੋਨੂੰ ਨੇ ਮੋਟਰਸਾਈਕਲ ਖੜਾ ਕੀਤਾ ਹੋਇਆ ਸੀ, ਲੰਘਣ ਲਈ ਮੁਸ਼ਕਿਲ ਆਉਣ ਤੇ ਮਨਪ੍ਰੀਤ ਨੇ ਮੋਟਰਸਾਈਕਲ ਪਾਸੇ ਕਰਨ ਨੂੰ ਕਿਹਾ ਤਾਂ ਸੋਨੂੰ ਦੇ ਨਾਲ ਮਾਮੂਲੀ ਤਕਰਾਰਬਾਜ਼ੀ ਹੋ ਗਈ।

ਬਾਅਦ ਵਿਚ ਸੋਨੂੰ ਨੇ ਆਪਣੇ ਪਰਿਵਾਰ ਸਮੇਤ ਮਨਪ੍ਰੀਤ ਉਸਦੇ ਪਿਤਾ ਜਗਤਾਰ ਸਿੰਘ ਅਤੇ ਪਤਨੀ ਕੁਲਬੀਰ ਕੌਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਇਸੇ ਹਮਲੇ ਦੌਰਾਨ ਮਨਪ੍ਰੀਤ ਦੇ ਪਿਤਾ ਬਜ਼ੁਰਗ ਜਗਤਾਰ ਸਿੰਘ ਅਤੇ ਉਸਦੀ ਪਤਨੀ ਕੁਲਬੀਰ ਕੌਰ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਪੀੜਤ ਇਨਸਾਫ ਦੀ ਗੁਹਾਰ ਲਗਾ ਰਹੇ ਹਨ। ਓਥੇ ਹੀ ਪੁਲਿਸ ਦੇ ਸਿਵਲ ਲਾਇਨ ਥਾਣੇ ਦੇ ਐਸ ਐਚ ਓ ਸੁਖਰਾਜ ਸਿੰਘ ਨੇ ਇਸ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਦੇ ਹੋਏ ਤਫਤੀਸ਼ ਕੀਤੀ ਜਾਵੇਗੀ ਅਤੇ ਤਫਤੀਸ਼ ਦੌਰਾਨ ਜੋ ਸਾਹਮਣੇ ਆਵੇਗਾ ਉਸਦੇ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -