Girl in a jacket
HomePunjabLudhianaਬੁਲਟ 'ਦੇ ਪਟਾਕੇ ਪਾਉਣ ਵਾਲਿਆਂ ਲਈ ਪੰਜਾਬ ਪੁਲਿਸ ਹੋਈ ਸਖ਼ਤ, ਦੇਖੋ ਵੀਡਿਓ

ਬੁਲਟ ‘ਦੇ ਪਟਾਕੇ ਪਾਉਣ ਵਾਲਿਆਂ ਲਈ ਪੰਜਾਬ ਪੁਲਿਸ ਹੋਈ ਸਖ਼ਤ, ਦੇਖੋ ਵੀਡਿਓ

WhatsApp Group Join Now
WhatsApp Channel Join Now

ਲੁਧਿਆਣਾ : ਬੁਲਟ ਦੇ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਸਪੈਸ਼ਲ ਮੁਹਿੰਮ ਦੇ ਤਹਿਤ ਬੁਲਟ ਦੇ ਪਟਾਕੇ ਪਾਉਣ ਵਾਲੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਸੇ ਹੋਰ ਬਾਈਕ ਦੇ ਸਾਈਲੈਂਸਰ ਨੂੰ ਕੱਟ ਕੇ ਜਾਂ ਸੋਧ ਕੇ ਕੰਨ ਪਾੜਨ ਵਾਲੀ ਆਵਾਜ਼ ਪੈਦਾ ਕਰਨ ਵਾਲਿਆਂ ਦੀ ਸ਼ਾਮਤ ਆਵੇਗੀ। ਅਜਿਹੇ ਲੋਕਾਂ ਖਿਲਾਫ਼ ਪੰਜਾਬ ਪੁਲਿਸ ਕਾਰਵਾਈ ਕਰੇਗੀ। ਡੁਗਰੀ ਨਹਿਰ ਉੱਤੇ ਨਾਕੇ ਦੇ ਦੌਰਾਨ ਟਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇੱਕ ਬੁਲਟ ਰੋਕਿਆ ਗਿਆ। ਜਿਸ ਦਾ ਸਲੈਂਸਰ ਚੇਂਜ ਸੀ ਅਤੇ ਪਟਾਕੇ ਵਾਲਾ ਸਲੈਂਸਰ ਲਗਾਇਆ ਹੋਇਆ ਸੀ।

ਜਦੋਂ ਉਸ ਵਿਅਕਤੀ ਦੇ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਆਪ ਅਧਿਆਪਕ ਹਾਂ ਇਸ ਨੂੰ ਜਾ ਕੇ ਉਤਰਵਾਵਾਂਗਾ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਸਲੈਂਸਰ ਪਟਾਕੇ ਵਾਲਾ ਨਾ ਲਗਾਇਆ ਜਾਵੇ। ਜਦੋਂ ਇਸ ਸਬੰਧੀ ਨਾਕੇ ਤੇ ਤੈਨਾਤ ਟਰੈਫਿਕ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦਾ ਚਲਾਨ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਵੀ ਕੀਤੀ ਪਟਾਕੇ ਵਾਲਾ ਸਲੈਂਸਰ ਨਾ ਲਗਾਇਆ ਜਾਵੇ। ਕਿਉਂਕਿ ਮਾਣਯੋਗ ਕਮਿਸ਼ਨਰ ਸਾਹਿਬ ਵੱਲੋਂ ਇਸ ਦੇ ਖਿਲਾਫ ਸਖਤ ਹਦਾਇਤਾਂ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -