ਬਠਿੰਡਾ : ਪੰਜਾਬ ਸਰਕਾਰ ਦੇ ਤਰਫੋਂ ਖੇਤੀਬਾੜੀ ਇੰਸਪੈਕਟਰਾਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਗਏ ਹਨ। ਜਿਸ ਦਾ ਇਹ ਸਾਰੇ ਖੇਤੀਬਾੜੀ ਇੰਸਪੈਕਟਰ, ਪੰਜਾਬ ਲੈਵਲ ਤੇ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣਾ ਹੁਕਮ ਵਾਪਸ ਲੇਵੇ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਡੇ ਪੂਰੇ ਪੰਜਾਬ ਭਰ ਦੇ ਵਿੱਚ ਲਗਭਗ 900 ਦੇ ਕਰੀਬ ਖੇਤੀਬਾੜੀ ਇੰਸਪੈਕਟਰਾਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਹਨ। ਬਠਿੰਡਾ ਦੇ ਵਿੱਚ 27 ਖੇਤੀਬਾੜੀ ਇੰਸਪੈਕਟਰ ਹਨ। ਪੰਜਾਬ ਸਰਕਾਰ ਨੇ ਸਾਡੇ ਉੱਤੇ ਦੋਸ਼ ਲਾਏ ਹਨ ਕਿ ਪਰਾਲੀ ਦੀ ਸੰਭਾਲਣ ਲਈ ਕਿਸਾਨਾਂ ਨੂੰ ਜੋ ਮਸ਼ੀਨਾਂ ਦਿੱਤੀਆਂ ਹਨ, ਉਸ ਦੇ ਵਿੱਚ ਵੱਡਾ ਘਪਲਾ ਹੋਇਆ।
ਕਿਸਾਨਾਂ ਨੇ ਕਿਹਾ ਕਿਇਹਨਾਂ ਨੇ ਉਹਨਾਂ ਦੀ ਦੇਖ ਰੇਖ ਨਹੀਂ ਕੀਤੀ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਬਸਿਡੀ ਉੱਤੇ ਪਰਾਲੀ ਨੂੰ ਸਾਂਭ ਸੰਭਾਲਣ ਲਈ ਅਤੇ ਪਰਾਲੀ ਨੂੰ ਖੇਤਾਂ ਵਿੱਚ ਨਸ਼ਟ ਕਰਨ ਲਈ ਮਸ਼ੀਨਾਂ ਦਿੱਤੀਆਂ ਸਨ। ਜਿਸ ਦੇ ਵਿੱਚ ਖੇਤੀਬਾੜੀ ਇੰਸਪੈਕਟਰਾਂ ਦੀ ਡਿਊਟੀਆਂ, ਇਸ ਨੂੰ ਸਮੇਂ ਸਮੇਂ ਤੇ ਵੇਖਣ ਲਈ ਲੱਗੀਆਂ ਸੀ। ਪ੍ਰੰਤੂ ਅਧਿਕਾਰੀ ਨਹੀਂ ਪਹੁੰਚੇ। ਜਿਸ ਦੇ ਕਰਕੇ ਸਾਰਿਆਂ ਨੂੰ ਕਾਰਨ ਦੱਸੋ ਨੋਟਿਸ ਦਿੱਤੇ ਗਏ ਹਨ।