Girl in a jacket
HomeMohaliਪੰਜਾਬ : ਵਿਵਾਦ ਦੇ ਚਲਦਿਆਂ ਬੀਜੀ ਹੋਈ ਕਣਕ ਦੀ ਫਸਲ ਕੀਤੀ ਤਬਾਹ,...

ਪੰਜਾਬ : ਵਿਵਾਦ ਦੇ ਚਲਦਿਆਂ ਬੀਜੀ ਹੋਈ ਕਣਕ ਦੀ ਫਸਲ ਕੀਤੀ ਤਬਾਹ, ਦੇਖੋ ਵੀਡਿਓ

WhatsApp Group Join Now
WhatsApp Channel Join Now

ਚਲਿਆਂ ਡਾਂਗਾਂ ਅਤੇ ਕਿਰਪਾਨਾਂ

ਫਿਰੋਜ਼ਪੁਰ : ਜਮੀਨੀ ਵਿਵਾਦ ਦੇ ਚਲਦਿਆਂ ਇੱਕ ਵਿਧਵਾ ਔਰਤ ਦੀ ਬੀਜੀ ਹੋਈ ਕਣਕ ਦੀ ਫਸਲ ਤਬਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਸੁਰਜੀਤ ਕੌਰ ਵਾਸੀ ਪਿੰਡ ਭਾਨੇ ਵਾਲਾ ਨੇ ਦੱਸਿਆ ਕਿ ਉਸਦੀ 10 ਕਨਾਲ ਜਮੀਨ ਜੋ ਪਿੰਡ ਟੈਂਡੀ ਵਾਲਾ ਵਿੱਚ ਹੈ। ਜਿੱਥੇ ਉਸਨੇ ਕਣਕ ਦੀ ਫਸਲ ਬੀਜੀ ਹੋਈ ਹੈ। ਜਿਸਨੂੰ ਕੰਜਨ ਰਾਣੀ ਅਤੇ ਲਵਪ੍ਰੀਤ ਸਿੰਘ ਨੇ ਆਪਣੇ ਨਾਲ ਕੁੱਝ ਹੋਰ ਲੋਕਾਂ ਨੂੰ ਲੈਕੇ ਉਸਦੀ ਬੀਜੀ ਹੋਈ ਕਣਕ ਟਰੈਕਟਰ ਨਾਲ ਵਾਹ ਕੇ ਤਬਾਹ ਕਰ ਦਿੱਤੀ ਹੈ।

ਜਦ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਡਾਂਗਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ ਗਈਆਂ ਕਿ ਅਗਰ ਤੁਸੀਂ ਜਮੀਨ ਵਿੱਚ ਪੈਰ ਵੀ ਰੱਖਿਆ ਤਾਂ ਤੁਹਾਨੂੰ ਪਰਿਵਾਰ ਸਮੇਤ ਜਾਨੋਂ ਮਾਰ ਦਿੱਤਾ ਜਾਵੇਗਾ। ਪੀੜਤ ਔਰਤ ਨੇ ਮੰਗ ਕੀਤੀ ਹੈ, ਕਿ ਉਸਦੀ ਫਸਲ ਤਬਾਹ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -