Girl in a jacket
HomePunjabLudhianaਪੰਜਾਬ : ਜੋ ਕਦੇ ਕਮੀ ਸੀ ਅੱਜ ਬਣੀ ਵਰਦਾਨ, ਅੱਜ ਲੋਕ ਆਉਂਦੇ...

ਪੰਜਾਬ : ਜੋ ਕਦੇ ਕਮੀ ਸੀ ਅੱਜ ਬਣੀ ਵਰਦਾਨ, ਅੱਜ ਲੋਕ ਆਉਂਦੇ ਨੇ 4 ਫੁੱਟ ਦੇ ਗੋਲਡੀ ਕੋਲ ਸੈਲਫੀਆਂ ਲੈਣ, ਦੇਖੇਂ ਵੀਡਿਓ

WhatsApp Group Join Now
WhatsApp Channel Join Now

ਰਾਏਕੋਟ : ਇਨਸਾਨ ਦੀ ਕਮੀ ਕਦੋਂ ਉਸ ਲਈ ਵਰਦਾਨ ਬਣ ਜਾਂਦੀ ਹੈ, ਇਸਦਾ ਪਤਾ ਸਮਾਂ ਆਉਣ ਤੇ ਹੀ ਲੱਗਦਾ ਹੈ। ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ ਰਾਏਕੋਟ ਦੇ ਪਿੰਡ ਜਲਾਲਦੀਵਾਲ ਵਿਖੇ ਜਿੱਥੇ ਗੌਤਮ ਗੋੜ ਉਰਫ ਗੋਲਡੀ ਨਾਮ ਦਾ ਨੌਜਵਾਨ ਜਿਸ ਦਾ ਕੱਦ ਲਗਭਗ ਚਾਰ ਫੁੱਟ ਦੇ ਕਰੀਬ ਹੈ, 23 ਸਾਲਾ ਇਸ ਨੌਜਵਾਨ ਨੂੰ ਜਿੱਥੇ ਆਪਣੇ ਵਿਆਹ ਕਰਵਾਉਣ ਲਈ ਸਮੱਸਿਆ ਸਾਹਮਣੇ ਆ ਰਹੀ ਸੀ ,ਉਥੇ ਉਸਦੇ ਦੋਸਤ ਵੀ ਉਸ ਨੂੰ ਉਸਦੇ ਛੋਟੇ ਕੱਦ ਨੂੰ ਲੈ ਕੇ ਮਜ਼ਾਕ ਕਰਦੇ ਹੁੰਦੇ ਸਨ।  ਲੇਕਿਨ ਬੀਤੇ ਮਹੀਨੇ ਇਸ ਨੌਜਵਾਨ ਦੀ ਜ਼ਿੰਦਗੀ ਨੇ ਉਸ ਸਮੇਂ ਨਵੀਂ ਕਰਵਟ ਲਈ ਜਦੋਂ ਉਸ ਦਾ ਆਪਣੇ ਹੀ ਕੱਦ ਦੇ ਬਰਾਬਰ ਦੀ ਦੀਪਕਾ ਰਾਣੀ ਨਾਮਕ ਲੜਕੀ ਨਾਲ ਵਿਆਹ ਹੋ ਜਾਣ ਤੋਂ ਬਾਅਦ ਇਹ ਜੋੜੀ  ਰਾਤੋ ਰਾਤ ਸਟਾਰ ਬਣ ਗਈ ,ਜੋ ਲੋਕ ਉਹਨਾਂ ਦੇ ਕਦ ਨੂੰ ਲੈ ਕੇ ਮਜ਼ਾਕ ਕਰਦੇ ਹੁੰਦੇ ਸਨ, ਉਹ ਹੁਣ ਖੁਦ ਉਹਨਾਂ ਨਾਲ ਸੈਲਫੀਆਂ ਖਿਚਾਉਂਦੇ ਹਨ। 

ਐਨਕਾਉਂਟਰ ਨਾਲ ਗੱਲਬਾਤ ਕਰਦੇ ਹੋਏ ਉਕਤ ਜੋੜੀ ਨੇ ਦੱਸਿਆ ਕਿ ਬੇਸ਼ੱਕ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਲੋਕ ਉਹਨਾਂ ਦੇ ਛੋਟੇ ਕੱਦ ਕਰਨ ਉਹਨਾਂ ਦਾ ਮਜਾਕ ਉਡਾਉਦੇ ਸਨ, ਪਰੰਤੂ  ਉਹਨਾਂ ਦੀ ਜੋੜੀ ਬਣਨ ਨਾਲ ਇਕ ਅਤੇ ਇਕ – 11 ਵਾਲੀ ਕਹਾਵਤ ਸਹੀ ਸਿੱਧ ਹੋਈ ਹੈ। ਲੋਕ ਆਏ ਦਿਨ ਉਹਨਾਂ ਨਾਲ ਫੋਟੋਆ ਖਿਚਾਉਂਦੇ ਹਨ। ਜੋੜੀ ਨੇ ਦੱਸਿਆ ਕਿ ਉਹ ਆਪਣੇ ਦਿਨ ਭਰ ਦੇ ਕੰਮ ਕਾਜ ਵੀ ਚੰਗੀ ਤਰ੍ਹਾਂ ਕਰ ਲੈਂਦੇ ਹਨ। ਜਿੱਥੇ ਨੌਜਵਾਨ ਗੌਤਮ ਆਪਣੇ ਘਰ ਦੇ ਕੰਮਾਂ ਦੇ ਨਾਲ ਨਾਲ ਡੈਅਰੀ ਦਾ ਕੰਮ ਵੀ ਕਰਦਾ ਹੈ ਉਥੇ ਕਾਰ ਅਤੇ ਹੋਰ ਵਹੀਕਲ ਵੀ ਚਲਾ ਲੈਂਦੇ ਹਨ। ਉਸਨੇ ਖਾਸ ਗੱਲ ਦੱਸੀ ਕਿ ਉਸ ਨੂੰ ਕਾਰ ਚਲਾਉਣ ਵਿੱਚ ਕਾਫੀ ਦਿੱਕਤ ਆਉਂਦੀ ਸੀ ਕਿਉਂਕਿ ਉਸ ਦੇ ਪੈਰ ਬਰੇਕਾਂ, ਕਲਚ ਅਤੇ  ਐਕਸੀਲੇਟਰ ਵਾਲੇ ਪੇਡਲਾ ਤੱਕ ਨਹੀਂ ਪਹੁੰਚਦੇ ਸਨ। ਪ੍ਰੰਤੂ ਉਸਨੇ ਉਸਦਾ ਜੁਗਾੜ ਕਰਦੇ ਹੋਏ ਉਸ ਦੇ ਨਾਲ ਹੋਰ ਕਲਿਪ ਜੋੜ ਲਏ ਅਤੇ ਹੁਣ ਉਹ ਕਾਰ ਆਰਾਮ ਨਾਲ ਚਲਾ ਲੈਂਦਾ ਹੈ। ਉਧਰ ਉਸਦੀ ਪਤਨੀ ਦੀਪਿਕਾ ਰਾਣੀ ਨੇ ਦੱਸਿਆ ਕਿ ਉਹ ਵੀ ਘਰਦੇ ਲਗਭਗ ਸਾਰੇ ਕੰਮ ਚੰਗੀ ਤਰ੍ਹਾਂ ਕਰ ਲੈਂਦੀ ਹੈ। ਉਸ ਨੇ ਦੱਸਿਆ ਕਿ ਉਸਨੂੰ ਆਪਣੇ ਸਹੁਰਿਆਂ ਤੇ ਹੋਰ ਪਰਿਵਾਰ ਦੇ ਮੈਂਬਰਾਂ ਵੱਲੋਂ ਪੂਰਾ ਮਾਣ ਸਤਿਕਾਰ ਕਰਦਾ ਹੈ।

ਉਹਨਾਂ ਨੇ ਦੱਸਿਆ ਕਿ ਦੋਵਾਂ ਦੇ ਪਰਿਵਾਰਾਂ ਵਿੱਚ ਸਿਰਫ ਉਹਨਾਂ ਦੇ ਹੀ ਛੋਟੇ ਕੱਦ ਹਨ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਕੱਦ ਆਮ ਇਨਸਾਨਾਂ ਵਾਂਗ ਨਾਰਮਲ ਹਨ। ਜੋੜੀ ਨੇ ਇਕ ਖਾਸ ਗੱਲ ਇਹ ਦੱਸੀ ਕਿ ਜਿੱਥੇ ਆਮ ਲੋਕ ਆਪਣੇ ਵਿਆਹਾਂ ਦੀਆਂ ਫੋਟੋਆਂ ਲੋਕਾਂ ਨੂੰ ਦਿਖਾਉਂਦੇ ਹਨ ਉੱਥੇ ਉਹਨਾਂ ਦੇ ਮਾਮਲੇ ਵਿੱਚ ਉਲਟ ਹੋਇਆ ਲੋਕ ਉਹਨਾਂ ਨਾਲ ਆਪਣੀਆਂ ਸੈਲਫੀਆਂ ਅਤੇ ਫੋਟੋਆਂ ਲੈ ਕੇ ਉਹਨਾਂ ਨੂੰ ਹੀ ਭੇਜਦੇ ਰਹੇ ,10+2 ਪਾਸ ਇਸ ਜੋੜੀ ਨੇ ਦੱਸਿਆ ਕਿ ਜੋ ਲੋਕ ਸਕੂਲ ਦੇ ਸਮੇਂ ਉਹਨਾਂ ਨਾਲ ਤੁਰਨ ਫਿਰਨ ਨੂੰ ਵੀ ਚੰਗਾ ਨਹੀਂ ਸਮਝਦੇ  ਸਨ ਉਹ ਅੱਜ ਉਹਨਾਂ ਨਾਲ ਬੜੇ ਹੀ ਫਖਰ ਨਾਲ ਫੋਟੋਆ ਖਿਚਵਾਉਂਦੇ ਹਨ, ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਇਹ ਜੋੜੀ ਦਿਨਾਂ ਵਿੱਚ ਹੀ ਸਟਾਰ ਜੋੜੀ ਬਣ ਗਈ ਹੈ। 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -