Girl in a jacket
HomePunjabRupnagarਪੰਜਾਬ : MLA ਦੇ ਕਰੀਬੀ ਦੀ ਫੈਕਟਰੀ ਨੂੰ ਚੋਰਾਂ ਨੇ ਬਣਾਇਆ...

ਪੰਜਾਬ : MLA ਦੇ ਕਰੀਬੀ ਦੀ ਫੈਕਟਰੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਦੇਖੋ CCTV

WhatsApp Group Join Now
WhatsApp Channel Join Now

ਬਟਾਲਾ : ਪੁਲਿਸ ਦੀ ਨੱਕ ਥਲੇ ਬਟਾਲਾ ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਚ ਇਜ਼ਾਫਾ ਹੁੰਦਾ ਨਜਰ ਆ ਰਿਹਾ ਹੈ। ਤਾਜਾ ਮਾਮਲਾ ਬਟਾਲਾ ਚ ਅਮ੍ਰਿਤਸਰ ਰੋਡ ਤੇ ਸਥਿਤ ਐਮ ਐਲ ਏ ਬਟਾਲਾ ਦੇ ਮਾਮੇ ਦੀ ਰਾਜਿੰਦਰਾ ਫਾਊਂਡਰੀ ਨੂੰ ਪਿਛਲੇ 3 ਦਿਨਾਂ ਵਿੱਚ ਚੋਰਾਂ ਏ ਦੂਜੀ ਵਾਰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਫੈਕਟਰੀ ਦੀ ਕੰਧ ਪਾੜ ਕੇ ਅੰਦਰੋਂ ਲੱਖਾਂ ਦੇ ਸਮਾਨ ਤੇ ਹੱਥ ਸਾਫ ਕੀਤਾ। ਘਟਨਾ ਫੈਕਟਰੀ ਅੰਦਰ ਲੱਗੇ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰ ਦਿਤੀ ਹੈ। ਓਥੇ ਹੀ ਫੈਕਟਰੀ ਮਾਲਿਕ ਸੁਖਜਿੰਦਰ ਸਿੰਘ ਦਾ ਕਹਿਣਾ ਸੀ ਕਿ ਤਿੰਨ ਦਿਨਾਂ ਵਿੱਚ ਦੂਜੀ ਵਾਰ ਚੋਰਾਂ ਨੇ ਮੇਰੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਹੈ।

ਲੱਖਾਂ ਦਾ ਸਾਮਾਨ ਚੋਰੀ ਕਰਕੇ ਮੇਰਾ ਵੱਡਾ ਨੁਕਸਾਨ ਕੀਤਾ ਹੈ। ਪਹਿਲੀ ਚੋਰੀ ਦੀ ਸ਼ਿਕਾਇਤ ਪੁਲਿਸ ਕੋਲ ਕਰ ਰੱਖੀ ਹੈ, ਪਰ ਕੋਈ ਅਸਰ ਨਹੀ ਹੋਇਆ। ਜਿਸਦਾ ਖਮਿਆਜਾ ਸਾਨੂੰ ਦੂਸਰੀ ਵਾਰ ਵੀ ਭੁਗਤਣਾ ਪੈ ਰਿਹਾ ਹੈ। ਸਾਡੀ ਅਪੀਲ ਹੈ ਕੇ ਪੁਲਿਸ ਚੋਰਾਂ ਨੂੰ ਫੜ ਕੇ ਸਾਨੂੰ ਇਹਨਾਂ ਚੋਰੀ ਦੀਆਂ ਵਾਰਦਾਤਾਂ ਤੋਂ ਨਿਜਾਤ ਦਿਵਾਏ। ਬਟਾਲਾ ਪੁਲਿਸ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਜਲਦ ਕੀਤੀ ਜਾਵੇਗੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -