ਲੁਧਿਆਣਾ: ਸ਼ਹਿਰ ਦੇ ਵਿੱਚ ਗੂੰਡਾਗਰਦੀ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧੀਆ ਜਾ ਰਹੀਆਂ ਹਨ। ਤਾਜਾ ਮਾਮਲਾ ਲੁਧਿਆਣਾ ਦੇ ਛਾਊਣੀ ਮੁੱਹਲਾ ਵਾਰਡ ਨੰਬਰ 84 ਤੋ ਸਾਹਮਣੇ ਆਇਆ ਹੈ। ਜਿੱਥੇ ਕੀ ਘਰ ਦੇ ਬਾਹਰ ਖੜ੍ਹੀ ਗੱਡੀ ਸਕਾਰਪਿਓ ਨੂੰ ਕੁਝ ਅਣਪਛਾਤੇ ਨੋਜਵਾਨਾਂ ਵੱਲੋਂ ਤੋੜ ਭਨ ਕੀਤੀ ਗਈ ਅਤੇ ਹਮਲਾਵਰਾਂ ਦੇ ਭਜਦੀਆਂ ਦੀ cctv ਵੀ ਸਾਮਣੇ ਆਈ ਹੈ। ਇਹ ਇਲਾਕਾ ਥਾਣਾ ਡੀਵਜ਼ਨ ਨੰਬਰ 4 ਚ ਪੈਂਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕ ਬੱਤਰਾ ਨੇ ਦੱਸਿਆ ਕਿ 9 ਨਵੰਬਰ ਨੂੰ ਦੇਰ ਰਾਤ ਕਰੀਬ 1 ਵੱਜ ਦੇ ਕਰੀਬ ਕੁਝ ਨੋਜਵਾਨ ਦੇ ਵੱਲੋਂ ਉਸਦੀ ਕਾਰ ਦੇ ਸ਼ੀਸ਼ੇ ਤੋੜਨੇ ਸ਼ੂਰੂ ਕਰ ਦਿੱਤੇ ਅਤੇ ਮੋਕੇ ਤੋ ਫਰਾਰ ਹੋ ਗਏ । ਜਿਸ ਦੀ ਸੀ ਸੀ ਟੀ ਵੀ ਫੁਟੇਜ ਵੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ। ਪੀੜਤ ਨੇ ਦੋਸ਼ ਲਾਏ ਹਨ ਕਿ ਅਜੇ ਤੱਕ ਥਾਣਾ ਡਵੀਜ਼ਨ ਨੰ 4 ਦੀ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
