ਤਲਵਾੜਾ/ਸੌਨੂੰ ਥਾਪਰ : ਇੰਟਰਨੈਸ਼ਨਲ ਗਲੋਬਲ ਹਿਊਮਨ ਰਾਈਟ ਦੇ ਡਰੈਕਟਰ ਅਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਸੱਤਾ ਅੱਜ ਹੋਸ਼ਿਆਰਪੁਰ ਪਹੁੰਚੇ, ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਇੰਟਰਨੈਸ਼ਲ ਹਿਊਮਨ ਰਾਈਟ 132 ਦੇਸ਼ ਵਿਚ ਆਪਣੀ ਸੇਵਾ ਦੇ ਰਿਹਾ ਹੈ ਤੇ ਭਾਰਤ ਵਿਚ 9 ਰਾਜਾ ਵਿਚ ਬਾਖੂਬੀ ਆਪਣੀ ਜਿਮੇਬਾਰੀ ਨਾਲ ਸੇਵਾ ਨਿਭਾਅ ਰਿਹਾ ਹੈ।
ਉਨਾਂ ਦੱਸਿਆ ਕਿ ਸੰਸਥਾ ਇਸ ਸਮੇ ਲੋਕਾਂ ਨੂੰ ਸੋਸ਼ਲ ਜਸਟੀਜ ਬਾਰੇ ਜਾਣਕਾਰੀ ਦੇ ਰਹੀ ਹੈ, ਉਥੇ ਹੀ ਨਸ਼ਾ ਸਰਕਾਰ ਦੀ ਸਿਰਦਰਦੀ ਦਾ ਮੁੱਖ ਕਾਰਨ ਹੈ ਤੇ ਲੋਕਾਂ ਨੂੰ ਸੈਮੀਨਾਰਾਂ ਰਾਹੀ ਨਸ਼ੇ ਤੋਂ ਦੂਰ ਰਹਿਣ ਦੀ ਜਾਣਕਾਰੀ ਦੇ ਨਾਲ ਰਿਹੇਬਿਲਿਟੇਸ਼ਨ ਵਰਗੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਊਨਾ ਕਿਹਾ ਕਿ ਇਸ ਵਿਚ ਸਰਕਾਰ ਉਨ੍ਹਾਂ ਦੀ ਪੂਰੀ ਮਦਦ ਕਰ ਰਹੀ ਹੈ।
ਉਥੇ ਹੀ ਜਨਰਲ ਸਕੱਤਰ ਸਤਵਿੰਦਰ ਸਿੰਘ ਸੱਤਾ ਨੇ ਗੱਲ ਕਰਦੇ ਕਿਹਾ ਕਿ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਦੁਨੀਆਂ ਦਾ ਚੌਥਾ ਦੇਸ਼ ਹੈ ਜਿਸਨੂੰ ਪਾਵਰ ਫੁੱਲ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਉਥੇ ਹੀ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਉਹ ਇਕ ਵਾਰ ਬੰਦੀ ਸਿੰਘ ਦੀ ਰਿਹਾਈ ਵਾਸਤੇ ਜਰੂਰ ਸੋਚਣ।
