ਪਠਾਨਕੋਟ : ਸਰਕਾਰਾਂ ਵਲੋਂ ਪੰਜਾਬ ਵਿਚ ਬੱਚਿਆਂ ਦਾ ਭਵਿੱਖ ਉਜਵੱਲ ਕਰਨ ਦੇ ਚਲਦੇ ਕਈ ਤਰਾਂ ਦੇ ਉਪਰਾਲੇ ਕਰ ਸਕੂਲਾਂ ਨੂੰ ਜਿਥੇ ਸਮਾਰਟ ਬਣਾਇਆ ਜਾ ਰਿਹਾ ਹੈ । ਓਥੇ ਹੀ ਸਕੂਲਾਂ ਵਿੱਚ ਹਰ ਸਹੂਲਤ ਦੇਣ ਬਾਰੇ ਵੀ ਸਰਕਾਰਾਂ ਵਲੋਂ ਵੱਡੇ ਵੱਡੇ ਦਾਵੇ ਕੀਤੇ ਜਾ ਰਹੇ ਹਨ । ਪਹਾੜੀ ਇਲਾਕੇ ਧਾਰ ਦੇ ਪਿੰਡ ਮਗਨੇਤ ਵਿਖੇ ਨਵੀ ਬਣੀ ਇਮਾਰਤ ਦੇ ਬਾਰੇ ਲੋਕਾਂ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਦੀ ਇਮਾਰਤ ਦੇ ਬਿਲਡਿੰਗ ਵਿਚ ਦਰਵਾਜਿਆਂ ਨੂੰ ਤਾਲੇ ਲਗੇ ਰਹਿੰਦੇ ਹਨ । ਸਰਕਾਰੀ ਸਹੂਲਤਾਂ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਧਾਰ ਏਰੀਆ ਪਿਛੜਿਆ ਹੋਇਆ ਹੈ , ਜਿਥੇ ਕਿ ਸਰਕਾਰਾਂ ਵਲੋਂ ਦਿੱਤੀਆਂ ਜਾਨ ਵਾਲਿਆਂ ਸਹੂਲਤਾਂ ਪੂਰੀ ਤਰਾਂ ਨਹੀਂ ਪੁੱਜ ਪਾਂਦੀਆਂ ।
ਜਿਸਦੇ ਚਲਦੇ ਲੋਕ ਸਰਕਾਰੀ ਸਹੂਲਤਾਂ ਨੂੰ ਤਰਸਦੇ ਰਹਿੰਦੇ ਹਨ, ਤਾਲੇ ਲਗੀ ਸਰਕਾਰੀ ਇਮਾਰਤ ਬਾਰੇ ਲੋਕਾਂ ਨੇ ਕਿਹਾ ਕੀ 2003 ਵਿਖੇ ਪਿੰਡ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਖੁਲਿਆ ਸੀ । ਜੋ ਸਰਕਾਰਾਂ ਦੀ ਅਣਦੇਖੀ ਦੇ ਚਲਦੇ ਬੰਦ ਹੋ ਗਿਆ। ਜਿਸਦੇ ਚਲਦੇ ਬਚੇ 4 ਤੋਂ 5 ਕਿਲੋਮੀਟਰ ਦੂਰ ਪੜਨ ਲਈ ਜਾਂਦੇ ਹਨ , ਬੱਚਿਆਂ ਨੂੰ ਰੋਜਾਨਾ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਨਵੀ ਬਾਣੀ ਇਮਾਰਤ ਵਿੱਚ ਹੁਣ ਆਂਗਣਵਾੜੀ ਸੈਂਟਰ ਚਲ ਰਿਹਾ ਹੈ ,ਜਿਸਦਾ ਵੀ ਕੋਈ ਰੱਖ ਰਖਾਵ ਨਹੀਂ ਲੋਕਾਂ ਨੇ ਕਿਹਾ ਕਿ ਜਦ ਦੀ ਇਹ ਇਮਾਰਤ ਬਣੀ ਹੈ । ਇਸ ਸਰਕਾਰੀ ਇਮਾਰਤ ਵਿਚ ਸਰਕਾਰ ਬਿੱਜਲੀ ਦਾ ਮੀਟਰ ਵੀ ਨਹੀਂ ਲਗਵਾ ਸਕੀ, ਜਿਸ ਦੇਚਲ ਛੋਟੇ ਛੋਟੇ ਬਚੇ ਬਿਨਾਂ ਬਿਜਲੀ ਦੇ ਹੀ ਪੜਦੇ ਹਨ ।
ਪਿੰਡ ਦੀ ਸਰਪੰਚ ਰਕਸ਼ਾ ਦੇਵੀ ਨੇ ਇਸ ਮਾਮਲੇ ਚ ਕਿਹਾ ਕਿ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਚ ਲੋਕ ਨੂੰ ਦਿੱਕਤਾਂ ਤਾ ਆ ਰਹੀਆਂ ਹੁਣ ਪਰ ਜਲਦ ਹੀ ਉਹਨਾਂ ਦਾ ਹਾਲ ਵੀ ਕੱਢਣ ਲਈ ਸਰਕਾਰ ਠੋਸ ਕਦਮ ਵੀ ਚੁੱਕ ਰਹੀ ਹੈ । ਇਲਾਕੇ ਦੇ ਐਸ ਡੀ ਐਮ ਨੇ ਕਿਹਾ ਕਿ ਜਲਦ ਹੀ ਸਕੂਲ ਚ ਬਿਜਲੀ ਦਾ ਮੀਟਰ ਲਗਵਾਉਣ ਲਈ ਹਿਦਾਇਤਾਂ ਜਾਰੀ ਕਰ ਦਿਤੀਆਂ ਗਾਇਆ ਹਨ ।
