Girl in a jacket
HomeHimachalBaddiਪੰਜਾਬ : ਮੋਟਰਸਾਈਕਲ ਰਿਪੇਅਰ ਦੀ ਦੁਕਾਨ ਤੇ ਚਲਿਆ ਗੋਲੀਆਂ, ਇੱਕ ਜਖਮੀ, ਦੇਖੋ...

ਪੰਜਾਬ : ਮੋਟਰਸਾਈਕਲ ਰਿਪੇਅਰ ਦੀ ਦੁਕਾਨ ਤੇ ਚਲਿਆ ਗੋਲੀਆਂ, ਇੱਕ ਜਖਮੀ, ਦੇਖੋ ਵੀਡੀਓ 

WhatsApp Group Join Now
WhatsApp Channel Join Now

ਅੰਮ੍ਰਿਤਸਰ : ਜਿਲੇ ਦੇ ਕਥੂ ਨੰਗਲ ਅਧੀਨ ਚਵਿੰਡਾ ਦੇਵੀ ਪਿੰਡ ਦੇ ਵਿੱਚ ਮੋਟਰਸਾਈਕਲ ਦੀ ਦੁਕਾਨ ਉਤੇ ਮੋਟਰਸਾਈਕਲ ਠੀਕ ਕਰਵਾਉਣ ਗਏ ਨੌਜਵਾਨਾਂ ਦਾ ਆਪਸ ਵਿੱਚ ਟਕਰਾਵ ਹੋਣ ਤੇ ਗੋਲੀਆਂ ਚੱਲ ਗਈਆਂ ਅਤੇ ਇੱਕ ਗੋਲੀ ਜਸਪਾਲ ਸਿੰਘ ਨਾਮਕ ਨੌਜਵਾਨ ਦੇ ਲੱਗੀ। ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਦਿੰਦੇ ਹੋਏ ਜਖਮੀ ਨੌਜਵਾਨਾਂ ਨੇ ਦੱਸਿਆ ਕਿ ਉਹ ਚਵਿੰਡਾ ਦੇਵੀ ਮੋਟਰਸਾਈਕਲਾਂ ਦੀ ਦੁਕਾਨ ਤੇ ਮੋਟਰਸਾਈਕਲ ਠੀਕ ਕਰਵਾਉਣ ਗਿਆ ਸੀ।  ਉੱਥੇ ਦੋ ਨੌਜਵਾਨ ਆਏ ਜਿਨਾਂ ਦਾ ਨਾਮ ਨਹਿਲਾਅਤੇ ਦਹਿਲਾ ਹੈ।  ਉਹਨਾਂ ਨੇ ਛੋਟੀ ਜਿਹੀ ਗੱਲ ਨੂੰ ਲੈ ਕੇ ਬਹਿਸਬਾਜੀ ਸ਼ੁਰੂ ਕਰ ਦਿੱਤੀ ਤੇ ਬਾਅਦ ਵਿੱਚ ਗੁੱਸੇ ਚ ਆ ਕੇ ਉਸ ਤੇ  ਗੋਲੀਆ ਚਲਾ ਦਿੱਤੀਆ । ਇੱਕ ਗੋਲੀ ਉਸ ਦੇ ਵੱਜੀ ਤੇ ਉਹ ਦੋਵੇਂ ਨੌਜਵਾਨ ਉਥੋਂ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੇ ਪੁਲਿਸ ਤੋ ਇਨਸਾਫ ਦੀ ਗੁਹਾਰ ਲਗਾਈ ਹੈ।

ਇਸ ਮਾਮਲੇ ਚ ਥਾਣਾ ਕਥੂ ਨੰਗਲ ਦੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਵਿੰਡਾ ਦੇਵੀ ਪਿੰਡ ਵਿੱਚ ਮੋਟਰਸਾਈਕਲ ਦੀ ਦੁਕਾਨ ਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।  ਉਸ ਘਟਨਾ ਚ  ਇੱਕ ਨੌਜਵਾਨ ਜ਼ਖਮੀ ਹੋਇਆ ਹੈ। ਜਿਸ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਚ ਦਾਖਲ ਕਰਵਾਇਆ ਗਿਆ।  ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਦੋ ਨੌਜਵਾਨਾਂ ਦੇ ਉੱਪਰ ਧਾਰਾ 307 ਦੇ ਅਧੀਨ ਮਾਮਲਾ ਦਰਜ ਕਰ ਲਿਤਾ ਗਿਆ ਹੈ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -