ਅੰਮ੍ਰਿਤਸਰ : ਥਾਣਾ ਡੀ ਡਵੀਜ਼ਨ ਅਧੀਨ ਆਉਂਦੇ ਇਲਾਕੇ ਕਟੜਾ ਦੂਲੋ ‘ਚ ਦੀਵਾਲੀ ਦੀ ਰਾਤ ਕਰੀਬ ਡੇਢ ਵਜੇ 2 ਧੜਿਆਂ ਵਿਚਾਲੇ ਜ਼ਬਰਦਸਤ ਗੋਲੀਬਾਰੀ ਹੋਈ ਸੀ। ਇਸ ਗੋਲੀਬਾਰੀ ‘ਚ 3 ਲੋਕ ਗੰਭੀਰ ਜ਼ਖਮੀ ਹੋ ਗਏ ਸੀ, ਜਦਕਿ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਹੁਣ ਤੱਕ ਦੋਵਾਂ ਗਰੁੱਪਾਂ ਦੇ 13 ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਥਰੀ ਅਭੀ ਮੰਨੀਓ ਰਾਣਾ ਨੇ ਦੱਸਿਆ ਕਿ ਦਿਵਾਲੀ ਵਾਲੀ ਰਾਤ ਹੋਈ ਦੋ ਗਰੁੱਪਾਂ ਵਿੱਚ ਲੜਾਈ ਦੇ ਮਾਮਲੇ ਵਿੱਚ 13 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਿਸ ਵਿੱਚ ਕਿ ਇੱਕ ਨੌਜਵਾਨ ਅਰੁਣ ਕੁਮਾਰ ਜਿਸ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਨਿਤੀਸ਼ ਆਸ਼ੂ ਸਾਹਿਲ ਮਹਿਰਾ ਉਰਫ ਪੇਠਾ ਅਤੇ ਅਰਸ਼ਦੀਪ ਸਿੰਘ ਅਤੇ ਹੀਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਹੋਰ ਕਾਰਵਾਈ ਕਰਦੇ ਹੋਏ ਅਮਿਤ ਚੋਪੜਾ ਬੰਟੀ ਅਤੇ ਇਹਨਾਂ ਨੂੰ ਪਨਾਹ ਦੇਣ ਵਾਲੇ ਰੋਹਿਤ ਕੁਮਾਰ ਉਰਫ ਲਾਲੀ ਅਤੇ ਰਵਨੀਤ ਸਿੰਘ ਉਰਫ ਸੋਨੂ ਮੋਟਾ ਅਨਿਲ ਕੁਮਾਰ ਉਰਫ ਨਿੱਕੂ ਅਤੇ ਸਾਗਰ ਹੰਸ ਚੀਨੂ ਨੂੰ ਵੀ ਗ੍ਰਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਦੋਵਾਂ ਗਰੁੱਪਾਂ ਦੇ 13 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਦਕਿ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹਨ ਜਿਨਾਂ ਨੂੰ ਕਿ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਹੋਇਆ ਹੈ।