ਪੰਜਾਬ (ENS) : ਪਿਛਲੇ ਦੋ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਦੇਸ਼ ਦੇ ਕਈ ਇਲਾਕੇ ਵਿੱਚ ਹਰ ਪਾਸੇ ਜਲਮਗਨ ਹੋਇਆ ਹੈ । ਜਿਸਦੇ ਚਲਦੇ ਪਹਾੜੀ ਇਲਾਕੀਆਂ ਵਿੱਚ ਵੀ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਲਗਾਤਾਰ ਮੈਦਾਨੀ ਇਲਾਕੇ ਵਿੱਚ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ । ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਬਮਿਆਲ ਸੇਕਟਰ ਵਿੱਚ ਜਿੱਥੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕੇ ਵਿੱਚ ਹੋ ਰਹੀ ਵਰਖਾ ਦੇ ਕਾਰਨ ਮੈਦਾਨੀ ਇਲਾਕੇ ਵਿੱਚ ਪਾਣੀ ਭਰ ਆਇਆ ਉੱਜ ਦਰਿਆ ਵਿੱਚ 1 ਲੱਖ 90 ਹਜਾਰ ਕਿਊਸਕ ਪਾਣੀ ਆਉਣ ਤੇ ਉੱਜ ਦਰਿਆ ਵਿੱਚ ਪੱਧਰ ਵੱਧ ਗਿਆ ਹੈ। ਖੇਤਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਸੜਕਾਂ ਤੱਕ ਪਾਣੀ ਪਾਣੀ ਨਜ਼ਰ ਆ ਰਿਹਾ ਸੀ ਇਹੀ ਨਹੀਂ, ਉੱਜ ਦਰਿਆ ਦਾ ਦੌਰਾ ਕਰਣ ਪਹੁੰਚੇ ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਗੱਡੀਆਂ ਵੀ ਪਾਣੀ ਵਿੱਚ ਡੁੱਬੀਆਂ ਹੋਈਆਂ ਵਿਖਾਈ ਦਿੱਤੀਆਂ। ਇਹਨਾ ਹੀ ਨਹੀ ਜੋ ਸੜਕ ਦੇ ਜਿਸ ਪਾਸੇ ਖੜਾ ਸੀ ਉਹ ਉੱਥੇ ਹੀ ਫਸ ਗਿਆ.
ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਦਾ ਸਹੀ ਢੰਗ ਨਾ ਹੋਣ ਕਾਰਨ ਪੂਰੇ ਬਮਿਆਲ ਦੇ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ ਹੈ । ਇਹਨਾਂ ਹੀ ਨਹੀਂ ਸਰਕਾਰੀ ਦਫ਼ਤਰਾਂ, ਪੁਲਿਸ ਚੌਕੀ ਜਾਂ ਵੀ.ਡੀ.ਓ ਦਫ਼ਤਰ ਦੇ ਹਰ ਪਾਸੇ ਪਾਣੀ ਭਰ ਗਿਆ । ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਮਿਆਲ ‘ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਬਰਸਾਤ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਉਜ ਦਰਿਆ ਵਿੱਚ ਪਾਣੀ ਦਾ ਵਹਾਅ ਕਰੀਬ 1ਲੱਖ 90 ਹਜਾਰ ਕਿਊਸਕ ਰਿਕਾਰਡ ਕੀਤਾ ਗਿਆ ਹੈ ਜੋ ਕਿ ਬਹੁਤ ਜ਼ਿਆਦਾ ਹੈ । ਜਿਸ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਕੰਡੇ ਨਾ ਜਾਣ ਅਤੇ ਜੋ ਦਰਿਆ ਕੰਡੇ ਤੇ ਰਹਿ ਰਹੇ ਹਨ ਉਹ ਜਗ੍ਹਾ ਛੱਡ ਕੇ ਕਿਤੇ ਦੂਰ ਉੱਚੀ ਜਗ੍ਹਾ ਤੇ ਚਲੇ ਜਾਣ।

