Amritsarਪ੍ਰਿੰਸੀਪਲ ਜਗਰੂਪ ਸਿੰਘ ਦੀ ਹਿੰਦੀ ਪੁਸਤਕ ਸੋਨਧਾਰਾ ਰਿਲੀਜ਼ 

ਪ੍ਰਿੰਸੀਪਲ ਜਗਰੂਪ ਸਿੰਘ ਦੀ ਹਿੰਦੀ ਪੁਸਤਕ ਸੋਨਧਾਰਾ ਰਿਲੀਜ਼ 

WhatsApp Group Join Now
WhatsApp Channel Join Now

ਜਲੰਧਰ/ ਵਰੁਣ ਅਗਰਵਾਲ : ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਜਗਰੂਪ ਦੀ ਵਿਕਲਪਕ ਇਲਾਜ ਪ੍ਰਣਾਲੀ ਦੇ ਵਿਸ਼ੇ ਉਪਰ ਲਿਖੀ ਹਿੰਦੀ ਪੁਸਤਕ ਸੋਨਧਾਰਾ ਨੂੰ ਦਯਾਨੰਦ ਆਯੁਰਵੈਦਿਕ ਕਾਲਜ ਜਲੰਧਰ ਦੇ ਖਚਾਖਚ ਭਰੇ ਕਾਨਫਰੰਸ ਹਾਲ ਵਿੱਚ ਰਿਲੀਜ਼ ਕੀਤਾ ਗਿਆ । ਇਸ ਤੋਂ ਪਹਿਲਾਂ ਇਸੇ ਵਿਸ਼ੇ ਤੇ ਪੰਜਾਬੀ ਪੁਸਤਕ ਸੋਨਧਾਰਾ ਵੀ ਆ ਚੁੱਕੀ ਹੈ, ਜਿਸ ਨੂੰ ਪਾਠਕਾਂ ਵਲੋਂ ਬੇਹੱਦ ਭਰਵਾਂ ਹੁੰਗਾਰਾ ਮਿਲਿਆ ਸੀ ।

ਇਸ ਸਮਾਗਮ ਦੀ ਪ੍ਰਧਾਨਗੀ ਜੁਆਇੰਟ ਡਾਇਰੈਕਟਰ ਆਯੁਰਵੈਦਾ, ਚੰਡੀਗੜ, ਪੰਜਾਬ, ਡਾ ਰਵੀ ਡੂਮਰਾ ਨੇ ਕੀਤੀ। ਆਰੰਭ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਸੂਦ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਪੁਸਤਕ ਸੋਨਧਾਰਾ ਬਾਰੇ ਵਿਸਥਾਰ  ਨਾਲ ਜਾਣਕਾਰੀ ਦਿੱਤੀ ।

ਉਹਨਾਂ ਕਿਹਾ ਕਿ ਇਹ ਪੁਸਤਕ ਸ਼ਿਵਾਂਬੂ ਕਲਪ ਵਿਧੀ ਨਾਲ ਸਬੰਧਤ ਹੈ, ਜਿਸਦਾ ਆਯੁਰਵੈਦ ਵਿੱਚ ਵਰਣਨ ਹੈ । ਮੁੱਖ ਮਹਿਮਾਨ ਡਾ. ਰਵੀ ਡੂਮਰਾ ਨੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਉਹਨਾਂ ਨੇ ਇਸ ਪੁਸਤਕ ਨੂੰ ਕਈ ਵਾਰ ਪੜਿਆ ਹੈ ਤੇ ਡਾ. ਜਗਰੂਪ ਸਿੰਘ ਦੀ ਕਲਮ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਹੈ । ਇਕ ਬੇਹੱਦ ਗੰਭੀਰ ਅਤੇ ਘਟ ਜਾਣੇ ਜਾਂਦੇ ਵਿਸ਼ੇ ਨੂੰ ਬਹੁਤ ਹੀ ਸਰਲ ਭਾਸ਼ਾ ਵਿਚ ਪਿਰੋ ਕੇ ਇਕ ਪ੍ਰੇਰਣਾਦਾਇਕ ਕਹਾਣੀ ਦੇ ਰੂਪ ਵਿੱਚ ਲਿਖਣਾ ਇਸ ਪੁਸਤਕ ਦੀ ਪ੍ਰਾਪਤੀ ਹੈ ।

ਮੁੱਖ ਮਹਿਮਾਨ ਪ੍ਰਿੰਸੀਪਲ ਸੰਜੀਵ ਸੂਦ ਅਤੇੇ ਹੋਰ ਮਹਿਮਾਨਾਂ ਨੇ ਡਾ. ਜਗਰੂਪ ਸਿੰਘ ਦੀ ਹਿੰਦੀ ਭਾਸ਼ਾ ਪੁਸਤਕ ਸੋਨਧਾਰਾ ਨੂੰ ਰਿਲੀਜ਼ ਕੀਤਾ । ਇਸ ਉਪਰੰਤ ਡਾ. ਜਗਰੂਪ ਸਿੰਘ ਨੇ ਪਾਵਰ ਪੁਆਇੰਟ ਸਲਾਈਡਾਂ ਦੀ ਮਦਦ ਨਾਲ ਪੁਸਤਕ ਸੋਨਧਾਰਾ ਵਿਚਲੇ ਤਥਾਂ ਦੀ ਵਿਗਿਆਨਕ ਢੰਗ ਨਾਲ ਵਿਆਖਿਆ ਕੀਤੀ, ਜਿਸ ਨੂੰ ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਸੁਣਿਆ ਤੇ ਸਲਾਹਿਆ। 

ਇਸ ਸਮਾਗਮ ਨੂੰ ਪ੍ਰੋ. ਪ੍ਰਭੂ ਦਯਾਲ ਅਤੇ ਨੀਮਾ ਪ੍ਰਧਾਨ ਡਾ. ਪਰਵਿੰਦਰ ਬਜਾਜ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਪ੍ਰਿੰਸੀਪਲ ਵਿਜੇ ਕੁਮਾਰ,  ਡਾ. ਅਨਿਲ ਨਾਗਰਥ, ਡਾ. ਅਸ਼ਵਨੀ, ਡਾ. ਵਿਕਾਸ ਸ਼ਰਮਾ, ਡਾ. ਸੰਜੇ ਬਾਂਸਲ, ਡਾ. ਸੁਮਨ ਏਰੀ ਹਾਜ਼ਰ ਸਨ । ਇਸ ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਡਾ ਗਗਨ ਠਾਕੁਰ ਨੇ ਕੀਤਾ । ਇਸ ਪੁਸਤਕ ਨੂੰ ਈਗਲ ਪ੍ਰਕਾਸ਼ਨ ਜਲੰਧਰ ਨੇ ਛਾਪਿਆ ਹੈ ਤੇ ਇਸ ਦੀ ਕੀਮਤ 160 ਰੁਪਏ ਹੈ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के...

मधाला में धूमधाम से मनाया वन महोत्सव

बद्दी,सचिन बैंसल: वन विभाग ने मधाला में वन महोत्सव...

Punjab News: नाबालिग लड़की से रेप मामले में आरोपी और होटल मालिक गिरफ्तार, देखें वीडियो

अमृतसरः जिले के बी-डिविजन पुलिस स्टेशन इलाके में सचखंड श्री दरबार साहिब के पास एक होटल में एक नाबालिग...

पप्पू यादव पर हमले की कोशिश, प्रेस कॉन्फ्रेंस के दौरान चाकू लेकर पहुंचा युवक!

बिहार के पूर्णिया से सांसद पप्पू यादव पर रविवार को दिल्ली स्थित उनके सरकारी आवास पर प्रेस कॉन्फ्रेंस के...

Jalandhar News: मेयर की शुक्राना यात्रा में आपस में भिड़े दो गुटों को लेकर ACP का आया बयान, देखें वीडियो

जालंधरः महानगर के प्रसिद्ध श्री देवी तालाब मंदिर में मेयर की शुक्राना यात्रा के दौरान दो गुट आपस में...

PM Kisan Yojana से जुड़े किसानों को सरकार का बड़ा तोहफा

PM Kisan Yojana News: देश के करोड़ों किसानों के लिए केंद्र सरकार ने बड़ी खुशखबरी दी है। केंद्रीय कैबिनेट...