Girl in a jacket
HomeHimachalਪੰਜਾਬ : ਵਾਇਰਲ ਵੀਡੀਓ ਖੋਲ ਰਹੀਆਂ ਹਨ ਸਰਕਾਰੀ ਹਸਪਤਾਲ ਦੇ ਪ੍ਰਬੰਧਾਂ ਦੀ...

ਪੰਜਾਬ : ਵਾਇਰਲ ਵੀਡੀਓ ਖੋਲ ਰਹੀਆਂ ਹਨ ਸਰਕਾਰੀ ਹਸਪਤਾਲ ਦੇ ਪ੍ਰਬੰਧਾਂ ਦੀ ਪੋਲ, ਦੇਖੋ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ : ਸ਼ਹਿਰ ਦੇ ਸਿਵਲ ਹਸਪਤਾਲ ਚ ਇਕ ਮਰੀਜ਼ ਦੀ ਦੇਖਭਾਲ ਕਰ ਰਹੇ ਸਮਾਜ ਸੇਵੀ ਨੌਜਵਾਨਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਨੌਜਵਾਨ ਖੁਦ ਨੂੰ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ ਮੈਂਬਰ ਦੱਸ ਰਹੇ ਹਨ ਅਤੇ ਉਹ ਐਸੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਕਿ ਹਰ ਕਿਸੇ ਦੀ ਰੂਹ ਕੰਬ ਜਾਵੇ। ਜਿਥੇ ਇਕ ਬਿਮਾਰ ਵਿਅਕਤੀ ਜੋ ਕਾਫੀ ਦਿਨਾ ਤੋਂ ਗੁਰਦਾਸਪੁਰ ਸਿਵਲ ਹਸਪਤਾਲ ਚ ਇਲਾਜ ਲਈ ਦਾਖਿਲ ਹੈ ਅਤੇ ਉਹ ਇਲਾਜ ਪੱਖੋਂ ਸਾਂਭ ਸੰਭਾਲ ਪੱਖੋਂ ਅਤੇ ਸਾਫ ਸਫਾਈ ਪੱਖੋਂ ਬਦਤਰ ਹਾਲਤ ਚ ਹੈ।

ਇਹ ਤਸਵੀਰਾਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਾਰਡ ਦੀਆ ਅਤੇ ਇਹ ਨੌਜਵਾਨ ਜਿਥੇ ਖੁਦ ਮਰੀਜ਼ ਦੀ ਸਾਫ ਸਫਾਈ ਅਤੇ ਦੇਖਭਾਲ ਕਰਦੇ ਨਜ਼ਰ ਆਏ ਉਥੇ ਹੀ ਉਹਨਾਂ ਆਰੋਪ ਲਗਾਏ ਕਿ ਹਸਪਤਾਲ ਪ੍ਰਸ਼ਾਸ਼ਨ ਲੋੜਵੰਦਾਂ ਲਈ ਬੇਪ੍ਰਵਾਹ ਹੈ ਅਤੇ ਉਹਨਾਂ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਆਮ ਆਦਮੀ ਅਤੇ ਲੋੜਵੰਦਾਂ ਦੀ ਦੇਖਭਾਲ ਲਈ ਉਹ ਵਿਸ਼ੇਸ ਕਦਮ ਚੁੱਕਣ ਅਤੇ ਸਰਕਾਰੀ ਹਸਪਤਾਲਾਂ ਦੇ ਸਟਾਫ ਦੀ ਇਸ ਭੈੜੀ ਕਾਰਗੁਜ਼ਾਰੀ ਅਤੇ ਬੇਪ੍ਰਵਾਹੀ ਖਤਮ ਹੋਵੇ। ਇਸ ਲਈ ਇਕ ਵਿਸ਼ੇਸ ਚੈਕਿੰਗ ਟੀਮਾਂ ਦਾ ਗਠਨ ਕਰਨ ਤਾਂ ਜੋ ਜਿੰਮੇਵਾਰ ਅਧਕਾਰੀ ਜਾਂ ਮੁਲਾਜਿਮ ਹਨ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ | 

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -