ਤਲਵਾੜਾ/ਸੌਨੂੰ ਥਾਪਰ : ਤਲਵਾੜਾ ਪੁਲਿਸ ਹੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਜਿਲ੍ਹਾ ਹੁਸ਼ਿਆਰਪੁਰ ਦੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅਤੇ ਦਸੂਹਾ ਦੇ ਸਬ ਡਵੀਜ਼ਨ ਡੀ.ਐਸ.ਪੀ. ਬਲਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤੇ ਸਬ ਇੰਸਪੈਕਟਰ ਬਲਰਾਜ ਸਿੰਘ ਦੀ ਅਗਵਾਈ ਹੇਠ ਤਲਵਾੜਾ ਅਤੇ ਤਲਵਾੜਾ ਦੇ ਨਾਲ ਲੱਗਦੇ ਇਲਾਕੀਆਂ ਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਗਿਰੋਹ ਕਾਬੂ ਕੀਤਾ ਹੈ।
ਪਿਛਲੇ ਲੰਮੇ ਸਮੇਂ ਤੋਂ ਤਲਵਾੜਾ ਅਤੇ ਤਲਵਾੜਾ ਦੇ ਨਾਲ ਲੱਗਦੇ ਇਲਾਕੇ ਦੇ ਲੋਕਾਂ ਚ ਚੋਰੀ ਕਰਨ ਵਾਲੇ ਗਿਰੋਹ ਨੂੰ ਲੈ ਕੇ ਇੱਕ ਦਹਿਸ਼ਤ ਦਾ ਮਹੋਲ ਬਨਿਆ ਹੋਇਆ ਸੀ, ਪਰ ਤਲਵਾੜਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਚੋਰੀ ਕਰਨ ਵਾਲੇ ਚਾਰ ਚੋਰਾ ਨੂੰ ਕਾਬੂ ਕਰ ਕੇ ਤਲਵਾੜਾ ਪੁਲਿਸ ਵੱਲੋਂ ਅਦਾਲਤ ਚ ਪੇਸ਼ ਕਰਕੇ ਬਾਕੀ ਕੀਤੀਆਂ ਚੋਰੀਆਂ ਬਾਰੇ ਵੀ ਪੁੱਛ ਗਿੱਛ ਕੀਤੀ ਜਾਵੇਗੀ।
