Girl in a jacket
HomePunjabRaikotਪੰਜਾਬ : ਰਿਸ਼ਤੇ ਸ਼ਰਮਸਾਰ! ਪ੍ਰੇਮ ਸੰਬੰਧਾਂ 'ਚ ਚਾਚੀ- ਭਤੀਜੇ ਨੇ ਨਿਗਲੀ ਜ਼ਹਿਰੀਲੀ...

ਪੰਜਾਬ : ਰਿਸ਼ਤੇ ਸ਼ਰਮਸਾਰ! ਪ੍ਰੇਮ ਸੰਬੰਧਾਂ ‘ਚ ਚਾਚੀ- ਭਤੀਜੇ ਨੇ ਨਿਗਲੀ ਜ਼ਹਿਰੀਲੀ ਚੀਜ਼, ਮੌਤ, ਦੇਖੋ ਵੀਡੀਓ

WhatsApp Group Join Now
WhatsApp Channel Join Now

ਬਠਿੰਡਾ : ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਪਿੰਡ ਰਾਏਕੇ ਖੁਰਦ ਦੇ ਵਿੱਚ ਰਹਿਣ ਵਾਲੇ ਪ੍ਰੇਮੀ ਜੋੜਾ ਜਿਨਾਂ ਦਾ ਆਪਸ ਵਿੱਚ ਰਿਸ਼ਤਾ ਚਾਚੀ ਅਤੇ ਭਤੀਜੇ ਦਾ ਹੈ। ਦੋਹਾਂ ਰਿਸ਼ਤਾ ਸਮਾਜ ਨੂੰ ਨਾ ਮਨਜ਼ੂਰ ਹੋਣ ਕਾਰਨ ਦੋਹਾਂ ਨੇ ਆਪਣੇ ਖੇਤ ਵਿੱਚ ਜਾ ਕੇ ਜਹਿਰ ਨਿਕਲਿਆ। ਜਿਸ ਤੋਂ ਬਾਅਦ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਹੈ। ਜਿਨਾਂ ਦੀ ਮ੍ਰਿਤਕ ਦੇਹਨੂੰ ਬਠਿੰਡਾ ਸਹਾਰਾ ਜਨ ਸੇਵਾ ਦੇ ਵੱਲੋਂ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ। ਸਹਾਰਾ ਜਨ ਸੇਵਾ ਦੇ ਵਰਕਰ ਨੇ ਦੱਸਿਆ ਕਿ ਇਹਨਾਂ ਦੋਹਾਂ ਦਾ ਚਾਚੀ ਭਤੀਜੇ ਦਾ ਰਿਸ਼ਤਾ ਸੀ। ਜਿਸ ਦੇ ਚਲਦਿਆਂ ਉਹਨਾਂ ਦੀ ਵਲੋਂ ਸ਼ਹਿਰ ਨਿਕਲਿਆ ਗਿਆ।

ਫਿਲਹਾਲ ਪੁਲਿਸ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ। ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਵੀ ਕਰ ਰਹੀ। ਇਸ ਮੌਕੇ ਤੇ ਪਰਿਵਾਰ ਦੇ ਮੈਂਬਰ ਨੇ ਜਾਣਕਾਰੀ ਦਿੱਤੀ ਕਿ ਇਸ ਗੱਲ ਦੀ ਕਿਸੇ ਨੂੰ ਵੀ ਭਣਕ ਨਹੀਂ ਸੀ ਕਿ ਇਹਨਾਂ ਦੋਹਾਂ ਦੇ ਵਿੱਚ ਪ੍ਰੇਮ ਸਬੰਧ ਹਨ, ਨਾ ਹੀ ਪਰਿਵਾਰਕ ਕੋਈ ਝਗੜਾ ਹੋਇਆ ਸੀ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮਹਿਲਾ ਦੇ 2 ਬੱਚੇ ਹਨ। ਪਿੰਡ ਵਾਸੀਆਂ ਨੇ ਸੂਚਨਾ ਦਿੱਤੀ ਸੀ ਕਿ ਉਹਨਾਂ ਦੇ ਵੱਲੋਂ ਖੇਤ ਦੇ ਵਿੱਚ ਜਾ ਕੇ ਸਲਫਾਸ ਖਾਂ ਲਈ ਹੈ, ਜਿਨਾਂ ਦੇ ਮੂੰਹ ਵਿੱਚੋਂ ਝੱਗ ਵੀ ਨਿਕਲ ਰਹੇ ਸੀ। ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ। ਫਿਲਹਾਲ ਇਸ ਮੰਦਭਾਗੀ ਘਟਨਾ ਤੋਂ ਬਾਅਦ ਦੋਹਾਂ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -