35 ਮੋਟਰਸਾਈਕਲਾਂ ਦੇ ਚਲਾਨ ਅਤੇ 10 ਮੋਟਰਸਾਈਕਲ ਕੀਤੇ ਜ਼ਬਤ
ਮੋਗਾ: ਅੱਜ ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਵਿੱਚ ਸਵੇਰ ਤੋਂ ਹੀ ਲੋਕ ਹੋਲੀ ਦਾ ਤਿਉਹਾਰ ਮਨਾ ਰਹੇ ਹਨ। ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਮੋਗਾ ਦੇ ਐਸ.ਐਸ.ਪੀ ਵੱਲੋਂ ਮੋਗਾ ਸ਼ਹਿਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਮੋਗਾ ਦੇ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਵੱਲੋਂ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ ਅਤੇ ਸ਼ਹਿਰ ਵਿੱਚ ਹੰਗਾਮਾ ਕਰਨ ਵਾਲੇ ਬੱਚਿਆਂ ਖਿਲਾਫ ਕਾਰਵਾਈ ਕੀਤੀ ਗਈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਦੇ ਇੰਚਾਰਜ ਹਰਜੀਤ ਸਿੰਘ ਨੇ ਮੌਕੇ ‘ਤੇ ਮੌਜੂਦ ਦੱਸਿਆ ਕਿ ਅੱਜ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਮੋਗਾ ਦੇ ਐਸ.ਐਸ.ਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮੋਗਾ ਪੁਲਿਸ ਵੱਲੋਂ ਮੋਗਾ ਸ਼ਹਿਰ ਦੇ ਜਗਾ ਜਗਾ ਵਿਖੇ ਨਾਕੇ ਲਗਾਏ ਹਨ ਅਤੇ ਬਾਈਕ ਅਤੇ ਕਾਰਾਂ ਲੈ ਕੇ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ। ਅੱਜ ਕਰੀਬ 35 ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਅਤੇ 10 ਮੋਟਰਸਾਈਕਲਾਂ ਨੂੰ ਵੀ ਜ਼ਬਤ ਕੀਤਾ ਗਿਆ। ਉਥੇ ਹੀ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨੇ ਉਦੇਸ਼ ਵੀ ਦਿਤਾ ਕੀ ਹੋਲੀ ਰੰਗਾ ਦਾ ਤਿਉਹਾਰ ਹੈ ਇਸ ਨੂੰ ਪਿਆਰ ਨਾਲ ਮਨਾਇਆ ਜਾਵੇ ਤੇ ਆਪਸੀ ਭਾਈਚਾਰਕ ਸਾਝ ਬਣਾਈ ਜਾਵੇ ਨਾ ਕੀ ਮੋਟਰਸਾਈਕਲਾ ਤੇ ਤਿੰਨ ਤਿੰਨ ਜਾਨੇ ਸਵਾਰ ਹੋਕੇ ਹੁਲੜਬਾਜੀ ਕੀਤੀ ਜਾਵੇ ਅਖੀਰ ਤੇ ਉਹਨਾ ਸਾਰੇ ਦੇਸ਼ ਵਾਸੀਆ ਨੂੰ ਹੋਲੀ ਦੇ ਤਿਉਹਾਰ ਦੀਆ ਲੱਖ ਲੱਖ ਵਧਾਈਆ ਦਿਤੀਆ ਤੇ ਸ਼ਾਤੀ ਪੁੱਰਵਕ ਹੋਲੀ ਖੇਲਣ ਦਾ ਮੇਸਜ ਦਿਤਾ ।

