Girl in a jacket
HomeHimachalਪੰਜਾਬ : ਪੀ.ਆਈ.ਐਸ. ਦੇ ਐਕਸੀਲੈਂਸ ਸੈਂਟਰਾਂ ਲਈ ਸਿਲੈਕਸ਼ਨ ਟਰਾਇਲ 18 ਤੇ 19...

ਪੰਜਾਬ : ਪੀ.ਆਈ.ਐਸ. ਦੇ ਐਕਸੀਲੈਂਸ ਸੈਂਟਰਾਂ ਲਈ ਸਿਲੈਕਸ਼ਨ ਟਰਾਇਲ 18 ਤੇ 19 ਅਪ੍ਰੈਲ ਨੂੰ ਹੋਣਗੇ

WhatsApp Group Join Now
WhatsApp Channel Join Now

ਫ਼ਿਰੋਜ਼ਪੁਰ : ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਿੱਚ ਵਿੱਚ ਸਥਾਪਿਤ 13 ਐਕਸੀਲੈਂਸ ਸੈਂਟਰਾਂ (ਰੈਜੀਡੈਸੀਅਲ ਵਿੰਗਾਂ)  ਵਿੱਚ ਸਾਲ 2023-24 ਦੌਰਾਨ ਖਿਡਾਰੀਆਂ ਦੇ ਦਾਖਲੇ ਲਈ ਸਿਲੈਕਸ਼ਨ ਟਰਾਇਲ ਫਰੀਦਕੋਟ ਦੇ ਨਹਿਰੂ ਸਟੇਡੀਅਮ ਅਤੇ ਬਰਜਿੰਦਰਾ ਕਾਲਜ ਵਿਖੇ 18 ਅਤੇ 19 ਅਪ੍ਰੈਲ 2023 ਨੂੰ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਸਿੱਧੂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ (ਲੜਕੇ ਅਤੇ ਲੜਕੀਆਂ) ਅੰਡਰ: 14,17 ਅਤੇ 19, ਬਾਸਕਿਟਬਾਲ (ਲੜਕੇ ਅਤੇ ਲੜਕੀਆਂ) ਅੰਡਰ:17,19 ਅਤੇ 21, ਫੁੱਟਬਾਲ (ਲੜਕੇ) 14,17 ਅਤੇ 19, ਜੂਡੋ (ਲੜਕੇ ਅਤੇ ਲੜਕੀਆਂ) ਅੰਡਰ: 14,17, 19 ਅਤੇ 21, ਵਾਲੀਵਾਲ (ਲੜਕੇ ਅਤੇ ਲੜਕੀਆਂ) ਅੰਡਰ: 14,17 ਅਤੇ 19, ਵੇਟਲਿਫਟਿੰਗ (ਲੜਕੀਆਂ) ਅੰਡਰ 12,15,17 ਅਤੇ 20, ਕੁਸ਼ਤੀ (ਲੜਕੇ) ਅੰਡਰ 14 ਅਤੇ 17, ਟੇਬਲ ਟੈਨਿਸ (ਲੜਕੇ ਅਤੇ ਲੜਕੀਆਂ ਅੰਡਰ: 12,14,17 ਅਤੇ 19, ਹੈਂਡਬਾਲ (ਲੜਕੀਆਂ) ਅੰਡਰ 17 ਦੇ ਸਿਲੈਕਸ਼ਨ ਟਰਾਇਲ ਐਥਲੇਟਿਕਸ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ ਅਤੇ ਹਾਕੀ (ਲੜਕੇ ਅਤੇ ਲੜਕੀਆਂ) ਅੰਡਰ 14, 17 ਅਤੇ 19, ਤੈਰਾਕੀ (ਲੜਕੇ ਅਤੇ ਲੜਕੀਆਂ) 12,14,17 ਅਤੇ 19 ਦੇ ਸਿਲੈਕਸ਼ਨ ਟਰਾਇਲ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਹੋਣਗੇ।

ਸ੍ਰੀ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਚਾਹਵਾਨ ਖਿਡਾਰੀ ਉਪਰੋਕਤ ਖੇਡਾਂ ਅਤੇ ਉਮਰ ਵਰਗ ਵਿੱਚ ਭਾਗ ਲੈ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਪੰਜਾਬ ਰਾਜ ਦੇ ਵਸਨੀਕ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਖਿਡਾਰੀਆਂ ਦਾ ਜ਼ਿਲ੍ਹਾ/ਰਾਜ/ਕੌਮੀ ਪੱਧਰ ਦੇ ਟੂਰਨਾਮੈਟਾਂ ਵਿੱਚ ਮੈਡਲ ਪ੍ਰਾਪਤ ਕੀਤਾ ਹੋਵੇ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਅਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਸਵੇਰੇ 08.30 ਵਜੇ ਨਿਸ਼ਚਿਤ ਸਥਾਨ ਤੇ ਪਹੁੰਚਣ। ਵਧੇਰੇ ਜਾਣਕਾਰੀ ਲਈ ਇਸ ਵੈੱਬ ਲਿੰਕ (http://www.pispunjab.org/wp-content/uploads/2023/03/Trials-1.pdf) ਤੇ ਵਿਜਿਟ ਕੀਤਾ ਜਾ ਸਕਦਾ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -