Girl in a jacket
HomeHimachalਪੰਜਾਬ - ਗੁਰਸਿੱਖ ਵਿਧਵਾ ਔਰਤ ਦੀ ਦਿਓਰ ਵੱਲੋਂ ਕੀਤੀ ਗਈ ਕੁਟਮਾਰ, ਦੇਖੋ...

ਪੰਜਾਬ – ਗੁਰਸਿੱਖ ਵਿਧਵਾ ਔਰਤ ਦੀ ਦਿਓਰ ਵੱਲੋਂ ਕੀਤੀ ਗਈ ਕੁਟਮਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਫਿਰੋਜ਼ਪੁਰ : ਜ਼ਿਲਾ ਫਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਰੁਕਣੇ ਵਾਲਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਮ੍ਰਤਧਾਰੀ ਔਰਤ ਨਾਲ ਉਸਦੇ ਦਿਓਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਔਰਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਹਸਪਤਾਲ ਵਿਚ ਭਰਤੀ ਵਿਧਵਾ ਔਰਤ ਨੇ ਦੱਸਿਆ ਕਿ ਮੇਰੇ ਪਤੀ ਦੀ ਕੁਝ ਦੇਰ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਸਾਡੇ ਕੋਲੋਂ ਤਕਰੀਬਨ ਇੱਕ ਕਿੱਲਾ ਜਮੀਨ ਹੈ, ਜਮੀਨ ਤੇ ਮੇਰੇ ਦਿਓਰ ਵੱਲੋਂ ਕਬਜ਼ਾ ਕਬਜ਼ਾ ਕੀਤਾ ਜਾ ਰਿਹਾ ਸੀ ਤੇ ਜਦੋ ਮੈ ਇਸ ਨੂੰ ਰੋਕਿਆ ਤਾਂ ਮੇਰੇ ਦਿਓਰ ਵੱਲੋਂ ਕੁਝ ਅਣਪਛਾਤੇ ਬੰਦੇ ਬੁਲਾ ਕੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ, ਮੈਨੂੰ ਜਾਨਵਰਾਂ ਵਾਂਗ ਕੁੱਟਿਆ ਗਿਆ। ਪੀੜਤ ਔਰਤ ਨੇ ਆਪਣੇ ਦਿਓਰ ਤੇ ਨਸ਼ਾ ਵੇਚਣ ਦੇ  ਆਰੋਪ ਵੀ ਲਗਾਏ। ਵਿਧਵਾ ਔਰਤ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਮੈਨੂੰ ਇਨਸਾਫ ਦੁਆਇਆ ਜਾਵੇ ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -