ਗੁਰਦਾਸਪੁਰ: ਵਿਦੇਸ਼ ਭੇਜਣ ਦੇ ਨਾ ਤੇ ਠੱਗੀ ਮਾਰਨ ਵਾਲੇ ਏਜੰਟ ਖਿਲਾਫ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਰਿਟਾਇਰਡ ਸੈਨਿਕਾਂ ਵੱਲੋਂ ਐਸਐਸਪੀ ਗੁਰਦਾਸਪੁਰ ਦਫਤਰ ਦਾ ਘੇਰਾਵ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਨੇ ਤੇ ਬੈਠੇ ਸੈਨਿਕਾਂ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਜੁਲਾਈ 2022 ਦੇ ਵਿੱਚ ਵਿਦੇਸ਼ ਭੇਜਣ ਦੀ ਆੜ ਚ ਬੱਚਿਆਂ ਨਾਲ ਫਰਾਡ ਹੋਇਆ ਸੀ। ਜਿਸਦੀ ਦਰਖਾਸਤ ਐਸਐਸਪੀ ਗੁਰਦਾਸਪੁਰ ਨੂੰ ਨੌਵੇਂ ਮਹੀਨੇ ਚ ਦਿਤੀ ਗਈ ਸੀ। ਪੁਲਿਸ ਵਲੋਂ ਦਰਖ਼ਾਸਤ ਤੇ ਕਾਰਵਾਈ ਕਰਨ ਚ ਢਿਲ ਵਰਤੀ ਗਈ। ਜਿਸ ਕਰਕੇ ਜਦੋ ਮਾਮਲਾ ਦਰਜ ਹੋਇਆ ਤਾ ਟ੍ਰੇਵਲ ਏਜੇਂਟ ਵਿਦੇਸ਼ ਭੱਜ ਚੁਕਾ ਸੀ ਅਤੇ ਉਸਦੇ ਸਾਥੀ ਵੀ ਜਮਾਨਤ ਲੈ ਚੁਕੇ ਹਨ । ਏਜੇਂਟਾਂ ਨੇ ਬਦਲਾ ਲੈਣ ਲਈ ਗੁਰਦੀਪ ਸਿੰਘ ਤੇ ਜਾਨਲੇਵਾ ਹਮਲਾ ਵੀ ਕਰਵਾਇਆ। ਜਿਸਦਾ ਮਾਮਲਾ ਪੁਲਿਸ ਨੇ ਦਰਜ ਤਾ ਕਰ ਲਿਆ ਪਰ ਕਾਰਵਾਈ ਫੇਰ ਨ ਹੋਇ । ਜਿਸ ਤੋਂ ਪਰੇਸ਼ਾਨ ਹੋ ਕੇ ਸੈਨਿਕਾ ਨੇ ssp ਦਫ਼ਤਰ ਦਾ ਘੇਰਾਵ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਦਰਖ਼ਾਸਤਾ ਤੇ ਕਾਰਵਾਈ ਕਰਦੇ ਹੋਏ ਮਾਮਲੇ ਦਰਜ ਕੀਤੇ ਗਏ ਸਨ। ਪਹਿਲਾ ਮਾਮਲਾ ਪੰਜ ਬੱਚਿਆਂ ਨਾਲ ਏਜੰਟ ਭੁਪਿੰਦਰ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਕੀਤੀ ਗਈ ਠਗੀ ਦਾ ਹੈ। ਜਿਸ ਵਿਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਇਕ ਪੀਓ ਚਾਲ ਰਿਹਾ ਹੈ। ਗੁਰਦੀਪ ਸਿੰਘ ਤੇ ਹੋਏ ਹਮਲੇ ਦਾ ਵੀ ਮਾਮਲਾ ਦਰਜ ਕਰ ਲਿਤਾ ਗਿਆ ਹੈ। ਦੋਸ਼ੀ ਜਲਦ ਹੀ ਪੁਲਿਸ ਦੀ ਗਿਰਫ਼ਤ ਚ ਹੋਣਗੇ।