Himachalਪੰਜਾਬ : ਦੋ ਧਿਰਾਂ ਦਰਮਿਆਨ ਚੱਲ ਰਹੇ ਝੱਗੜੇ ਦੌਰਾਨ ਇਕ ਧਿਰ ਦੀ...

ਪੰਜਾਬ : ਦੋ ਧਿਰਾਂ ਦਰਮਿਆਨ ਚੱਲ ਰਹੇ ਝੱਗੜੇ ਦੌਰਾਨ ਇਕ ਧਿਰ ਦੀ ਮਹਿਲਾਂ ਨੇ ਚਲਾਈ ਗੋਲੀ

WhatsApp Group Join Now
WhatsApp Channel Join Now

ਗੁਰਦਾਸਪੁਰ: ਪਿੰਡ ਆਲੇਚੱਕ ਵਿੱਚ 9 ਕਨਾਲਾ 7 ਮਰਲੇ ਦੀ ਜ਼ਮੀਨ ਨੂੰ ਲੈਕੇ ਦੋ ਧਿਰਾਂ ਦਰਮਿਆਨ ਚੱਲ ਰਹੇ ਝੱਗੜੇ ਦੌਰਾਨ ਇਕ ਧਿਰ ਦੀ ਮਹਿਲਾਂ ਵਲੌ ਹਵਾਈ ਫਾਇਰਿੰਗ ਕੀਤੀ ਗਈ ਹੈ। ਜਿੱਸ ਤੋ ਬਾਅਦ ਪੁਲੀਸ ਵੱਲੋਂ ਮਹਿਲਾਂ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਉੱਥੇ ਹੀ ਮਹਿਲਾਂ ਨੇ ਪ੍ਰੈਸ ਕਾਨਫਰੰਸ ਕਰਦਿਆ ਆਰੋਪ ਲਗਾਏ ਹਨ ਕਿ ਇਹ ਜ਼ਮੀਨ ਉਸਦੇ ਸਵਰਗੀਏ ਪਤੀ ਕਰਨਲ ਦੇ ਨਾਮ ਸੀ। ਜਿਸ ਵਿਚ ਉਹ ਲੰਬੇ ਸਮੇਂ ਤੋਂ ਖੇਤੀ ਕਰ ਰਹੀ ਹੈ ਅਤੇ ਇਸ ਜਮੀਨ ਦਾ ਮਾਣਯੋਗ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਅਤੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਲਿਖਤੀ ਹੁਕਮ ਕੀਤੇ ਹਨ ਕਿ ਜਿੰਨਾ ਚਿਰ ਇੱਸ ਜ਼ਮੀਨ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਹ ਜ਼ਮੀਨ ਉੱਪਰ ਉਹ ਖੇਤੀ ਕਰ ਸੱਕਦੇ ਹਨ। ਪਰ ਬੀਤੇ ਕੱਲ੍ਹ ਜਦੌ ਉਹ ਜ਼ਮੀਨ ਵਾਹ ਰਹੇ ਸਨ ਤਾਂ ਦੂਜੀ ਧਿਰ ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਉਹਨਾ ਦੇ ਟ੍ਰੈਕਟਰ ਨੂੰ ਛੱਪੜ ਵਿਚ ਸੁੱਟ ਦਿੱਤਾ ਅਤੇ ਆਪਣੀ ਜਾਣ ਬਚਾਉਣ ਲਈ ਉਨ੍ਹਾਂ ਨੂੰ ਫਾਈਰਿੰਗ ਕਰਨੀ ਪਈ ਦੂਜੀ ਧਿਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਨ੍ਹਾਂ ਨੇ ਖਰੀਦੀ ਹੈ। ਜਿਸ ਦੀ ਰਜਿਸਟਰੀ ਇੰਤਕਾਲ ਆਦਿ ਸੱਭ ਹੋ ਚੁੱਕਾ ਹੈ ਅਤੇ ਇਹ ਜ਼ਮੀਨ ਮ੍ਰਿਤਕ ਕਰਨਲ ਦੀਆਂ ਬੇਟੀਆਂ ਕੋਲੋ ਖਰੀਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਰਨਲ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕੀ ਪਿੰਡ ਆਲੇਚੱਕ ਵਿੱਚ ਕਰਨਲ ਦੀ 9 ਕਨਾਲਾ 7 ਮਰਲੇ ਜ਼ਮੀਨ ਸੀ ਜਿਸਦਾ ਮਾਣਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਜ਼ਮੀਨ ਦਾ ਸਟੇਟਸ ਕੌ ਲੱਗਾ ਹੋਇਆ ਹੈ। ਕੱਲ ਜਦੋਂ ਉਹ ਆਪਣੀ ਜ਼ਮੀਨ ਤੇ ਕੰਮ ਕਰ ਰਹੇ ਸਨ ਤਾਂ ਕੁਝ ਵਿਅਕਤੀਆਂ ਨੇ ਆਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਟਰੈਕਟਰ ਨੂੰ ਛੱਪੜ ਵਿੱਚ ਸੁੱਟ ਦਿੱਤਾ। ਜਿਸ ਕਰਕੇ ਉਸ ਨੂੰ ਆਪਣੀ ਰੱਖਿਆ ਲਈ ਹਵਾਈ ਫਾਇਰਿੰਗ ਕਰਨੀ ਪਈ ਉਨ੍ਹਾਂ ਕਿਹਾ ਕਿ ਪੁਲਿਸ ਨੇ ਦੂਜੀ ਧਿਰ ਦੇ ਕਿਸੇ ਵੀ ਵਿਅਕਤੀ ਉਪਰ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਉਸ ਉਪਰ ਅੱਤੇ ਉਸਦੇ ਦੇ ਭਰਵਾਂ ਉਪਰ ਝੂੱਠਾ ਮਾਮਲਾ ਦਰਜ ਕੀਤਾ ਗਿਆ ਹੈ ਮਹਿਲਾ ਦੇ ਭਰਾ ਗੁਰਪੇਜ ਸਿੰਘ ਨੇ ਵੀ ਦੱਸਿਆ ਕਿ ਜਦੋਂ ਇਹ ਝਗੜਾ ਹੋਇਆ ਸੀ ਤਾਂ ਉਹ ਡਿਊਟੀ ਤੇ ਸੀ। ਘਰ ਵਿਚ ਮੌਜੂਦ ਨਾ ਹੋਣ ਦੇ ਬਾਵਜੂਦ ਓਸ ਉੱਪਰ ਜਾਣ ਬੁੱਝ ਕੇ ਝੂਠਾ ਪਰਚਾ ਦਰਜ ਕੀਤਾ ਗਿਆ। ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।

ਇੱਸ ਸਬੰਧੀ ਦੂਜੀ ਧਿਰ ਨਾਲ ਸੰਬੰਧਿਤ ਨੌਜਵਾਨ ਮੇਜ਼ਰ ਸਿੰਘ ਨੇ ਦੱਸਿਆ ਕੀ ਇਹ ਜ਼ਮੀਨ ਉਨ੍ਹਾਂ ਨੇ ਮ੍ਰਿਤਕ ਕਰਨਲ ਦੀਆਂ ਧੀਆਂ ਦੇ ਕੋਲੋਂ ਖਰੀਦੀ ਹੈ। ਜਿਸ ਦੀ ਰਜਿਸਟਰੀ ਇੰਤਕਾਲ ਆਦਿ ਸੱਭ ਕੁੱਝ ਉਹਨਾਂ ਦੇ ਨਾਮ ਤੇ ਹੋ ਚੁੱਕਾ ਹੈ ਅੱਤੇ ਉਹਨਾਂ ਨੇ ਕੁੱਝ ਮਹੀਨੇ ਪਹਿਲਾਂ ਇਸ ਜ਼ਮੀਨ ਵਿਚ ਪੱਠੇ ਭਿੱਜੇ ਹੋਏ ਸਨ। ਪਰ ਇਹ ਮਹਿਲਾਂ ਨੇ ਬੀਤੀ ਕੱਲ ਜ਼ਮੀਨ ਨੂੰ ਟ੍ਰੈਕਟਰ ਲਿਆ ਕੇ ਵਾਹ ਦਿੱਤਾ ਜਦੌ ਇਹਨਾਂ ਨੂੰ ਰੋਕਣ ਦੀ ਕੌਸ਼ਿਸ਼ ਕੀਤੀ ਗਈ ਤਾਂ ਇਹਨਾ ਦੇ ਬੰਦਿਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਅੱਤੇ ਇਸ ਮਹਿਲਾ ਨੇ ਸਾਡੇ ਉੱਪਰ ਫਾਇਰਿੰਗ ਕਰ ਦਿੱਤੀ ਅੱਤੇ ਸਾਨੂੰ ਭਜ ਕੇ ਜਾਣ ਬਚਾਉਣੀ ਪਈ। ਪਰ ਪੁਲਿਸ ਨੇ ਇਸ ਮਹਿਲਾ ਉੱਪਰ ਇਰਾਦਾ ਕਤਲ ਦੀ ਧਾਰਾ ਨਹੀਂ ਲਗਾਈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਹਿਲਾਂ ਉੱਪਰ ਇਰਾਦਾ ਕਤਲ ਦੀ ਧਾਰਾ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਮੀਨੀ ਵਿਵਾਦ ਨੂੰ ਲੈਕੇ 2 ਧਿਰਾਂ ਦਰਮਿਆਨ ਝਗੜਾ ਹੋਇਆ ਸੀ ਅਤੇ ਇਕ ਧਿਰ ਦੀ ਮਹਿਲਾ ਵੱਲੋਂ ਉੱਥੇ ਫਾਇਰਿੰਗ ਕੀਤੀ ਗਈ ਹੈ। ਜਿਸ ਉਪਰ ਮੌਕੇ ਤੇ ਪਹੁੰਚ ਕੇ ਝਗੜੇ ਨੂੰ ਸਮਾਪਤ ਕਰਵਾਇਆ ਗਿਆ ਅੱਤੇ ਮਹਿਲਾਂ ਸਮੇਤ ਉਸਦੇ ਭਰਾਵਾਂ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕੀ ਜੇਕਰ ਉਸਦੇ ਭਰਾ ਉੱਪਰ ਗ਼ਲਤ ਪਰਚਾ ਦਰਜ ਹੋਇਆ ਹੈ ਤਾਂ ਓਸਦੀ ਜਾਂਚ ਕਿਤੀ ਜਾਏਗੀ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...