ਲੁਧਿਆਣਾ : ਪਿੰਡ ਜਮਾਲਪੁਰ ਦੇ ਵਸਨੀਕਾ ਵੱਲੋਂ ਉਹਨਾਂ ਦੇ ਪਿੰਡ ਦੀ ਧਰਮਸ਼ਾਲਾ ਉੱਪਰ ਕੁਝ ਲੋਕਾਂ ਪਾਸੋਂ ਕਬਜ਼ਾ ਕੀਤੇ ਜਾਣ ਅਤੇ ਧਰਮਸ਼ਾਲਾ ਦੇ ਵਿਕਾਸ ਵਿੱਚ ਰੋੜਾ ਅਟਕਾਉਣ ਦਾ ਆਰੋਪ ਲਗਾਉਂਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਪਿੰਡ ਵਾਲਿਆਂ ਨੇ ਥਾਣਾ ਜਮਾਲਪੁਰ ਵਿੱਚ ਜਾਕੇ ਹੰਗਾਮਾ ਕਰ ਦਿੱਤਾ। ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਕੁਝ ਲੋਕ ਧਰਮਸ਼ਾਲਾ ਉੱਪਰ ਕਬਜ਼ਾ ਕਰਕੇ ਬੈਠੇ ਹਨ ਅਤੇ ਕੋਈ ਸੁਵਿਧਾ ਨਹੀਂ ਮੁੱਹਈਆ ਕਰਵਾਈ ਜਾ ਰਹੀ। ਇਸ ਮੌਕੇ ਲੋਕਾਂ ਨੇ ਆਰੋਪ ਲਗਾਇਆ ਕਿ ਉਕਤ ਵਿਅਕਤੀ ਕਈ ਸਾਲਾਂ ਤੋਂ ਪਿੰਡ ਦੀ ਧਰਮਸ਼ਾਲਾ ਉੱਪਰ ਕਬਜ਼ਾ ਕਰਕੇ ਬੈਠੇ ਹਨ। ਜਿਨਾਂ ਵੱਲੋਂ ਸ਼ਗਨ ਤਾਂ ਲੈ ਲਿਆ ਜਾਂਦਾ ਹੈ। ਲੇਕਿਨ ਕੋਈ ਸੁਵਿਧਾ ਨਹੀਂ ਮੋਹਆ ਕਰਵਾਈ ਜਾਂਦੀ। ਅਸੀਂ ਚਾਹੁੰਦੇ ਹਨ ਕਿ ਇਸ ਧਰਮਸ਼ਾਲਾ ਦੀ ਜਿੰਮੇਵਾਰੀ ਨਵੀਂ ਪੀੜੀ ਨੂੰ ਦਿੱਤੀ ਜਾਵੇ ਤਾਂ ਜੋ ਇਸ ਦਾ ਵਿਕਾਸ ਹੋ ਸਕੇ।
ਲੇਕਿਨ ਇਹ ਹਰ ਵਾਰ ਗਰਾਂਟ ਨਾ ਆਉਣ ਦਾ ਬਹਾਨਾ ਬਣਾ ਦਿੰਦੇ ਹਨ ਅਤੇ ਨਵੀਂ ਪੀੜੀ ਨੂੰ ਵੀ ਜਿੰਮੇਵਾਰੀ ਨਹੀਂ ਸੌਂਪਦੇ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਸੀ ਅਤੇ ਧਰਮਸ਼ਾਲਾ ਵਿੱਚ ਸ਼ਾਮ 4 ਵਜੇ ਦਾ ਸਮਾਂ ਦਿੱਤਾ ਗਿਆ ਸੀ। ਲੇਕਿਨ ਬਾਅਦ ਵਿੱਚ 5 ਵਜੇ ਸਦੇ ਜਾਣ ਦੀ ਗੱਲ ਆਖੀ ਗਈ। ਜਦਕਿ ਬਾਅਦ ਵਿੱਚ ਉਹਨਾਂ ਨੂੰ ਸ਼ਾਮ 6 ਵਜੇ ਪੁਲਿਸ ਥਾਣੇ ਆਉਣ ਲਈ ਕਿਹਾ ਗਿਆ। ਉੱਥੇ ਹੀ ਪੁਲਿਸ ਨੇ ਦੋਵੇਂ ਪਾਰਟੀਆਂ ਨੂੰ ਬਿਠਾ ਕੇ ਆਪਸੀ ਸਹਿਮਤੀ ਬਣਾਉਣ ਦਾ ਦਾਅਵਾ ਕੀਤਾ। ਪੁਲਿਸ ਦਾ ਕਹਿਣਾ ਸੀ ਕਿ ਇਹ 2 ਧਿਰਾਂ ਦਾ ਮਾਮਲਾ ਹੈ। ਅੱਜ ਦੂਸਰੀ ਪਾਰਟੀ ਨਹੀਂ ਪਹੁੰਚੀ। ਉਹ ਪੰਚਾਇਤ ਵਿੱਚ ਰਜ਼ਾਮੰਦੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
