Girl in a jacket
HomeHimachalਪੰਜਾਬ : ਵਿਆਹੁਤਾ ਔਰਤ ਨੇ ਲਾਏ ਪਤੀ ਤੇ ਕੁੱਟਮਾਰ ਦੇ ਆਰੋਪ, ਦੇਖੋ...

ਪੰਜਾਬ : ਵਿਆਹੁਤਾ ਔਰਤ ਨੇ ਲਾਏ ਪਤੀ ਤੇ ਕੁੱਟਮਾਰ ਦੇ ਆਰੋਪ, ਦੇਖੋ ਵੀਡਿਓ

WhatsApp Group Join Now
WhatsApp Channel Join Now

ਫਿਰੋਜ਼ਪੁਰ: ਫਿਰੋਜ਼ਪੁੁਰ ਦੇ ਪਿੰਡ ਮੋਹਰ ਸਿੰਘ ਵਾਲਾ ਦੀ ਇੱਕ ਵਿਆਹੁਤਾ ਔਰਤ ਵੱਲੋਂ ਆਪਣੇ ਪਤੀ ਤੇ ਕੁੱਟਮਾਰ ਦੇ ਆਰੋਪ ਲਗਾਏ ਗਏ ਸਨ। ਪੀੜਤ ਔਰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੇਰਾ ਵਿਆਹ 12 ਸਾਲ ਪਹਿਲਾਂ ਬਲਜੀਤ ਸਿੰਘ ਨਾਮ ਦੇ ਵਿਅਕਤੀ ਨਾਲ ਹੋਇਆ ਸੀ ਅਤੇ ਮੈਂ ਐਸ,ਸੀ. ਜਾਤ ਨਾਲ ਸਬੰਧ ਰੱਖਦੀ ਹਾਂ ਅਤੇ ਜਿਸ ਘਰ ਵਿੱਚ ਮੇਰਾ ਵਿਆਹ ਹੋਇਆ ਉਹ ਜਿਮੀਦਾਰ ਹਨ ਜਿਸ ਕਾਰਨ ਉਹ ਮੈਨੂੰ ਚੰਗਾ ਨਹੀਂ ਸਮਝਦੇ।

ਪੀੜਤ ਮਹਿਲਾ ਨੇ ਕਿਹਾ ਕਿ ਉਸਦਾ ਘਰਵਾਲਾ ਸ਼ਰਾਬ ਅਤੇ ਨਸ਼ਿਆਂ ਦਾ ਆਦੀ ਹੈ, ਜਿਸ ਕਾਰਨ ਉਹ ਮੇਰੇ ਨਾਲ ਹਮੇਸ਼ਾਂ ਕੁੱਟਮਾਰ ਕਰਦਾ ਰਹਿੰਦਾ ਸੀ। ਇਸਤੋਂ ਮਜ਼ਬੂਰ ਹੋ ਕੇ ਮੈਂ ਹੁਣ ਆਪਣੇ ਪਤੀ ਤੋਂ ਤਲਾਕ ਲੈ ਲਿਆ ਹੈ। ਤਲਾਕ ਤੋਂ ਬਾਅਦ ਵੀ ਇਹ ਜਬਰੀ ਮੇਰੇ ਘਰ ਆ ਕੇ ਮੇਰੇ ਨਾਲ ਕੁੱਟਮਾਰ ਕਰਦਾ ਰਹਿੰਦਾ ਹੈ, ਹੁਣ ਇਨ੍ਹਾਂ ਦੇ ਪਰਿਵਾਰ ਵੱਲੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਇਸ ਤੇ ਸਖਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਬਣਦਾ ਇਨਸਾਫ ਦਿੱਤਾ ਜਾਵੇ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -