Girl in a jacket
HomePunjabRaikotਪੰਜਾਬ : ਵਪਾਰੀ ਨੂੰ ਜ਼ਖ਼ਮੀ ਕਰ ਕੇ ਲੁੱਟੇ ਲੱਖਾਂ ਰੁਪਏ

ਪੰਜਾਬ : ਵਪਾਰੀ ਨੂੰ ਜ਼ਖ਼ਮੀ ਕਰ ਕੇ ਲੁੱਟੇ ਲੱਖਾਂ ਰੁਪਏ

WhatsApp Group Join Now
WhatsApp Channel Join Now

ਬਠਿੰਡਾ : ਸ਼ਨਿਵਾਰ ਸਵੇਰੇ ਪਿੰਡ ਮਲੂਕਾ ਵਿਖੇ ਮੋਟਰਸਾਈਕਲ ਸਵਾਰ 3 ਅਣਪਛਾਤੇ ਵਿਅਕਤਿਆਂ ਨੇ ਇਕ ਵਪਾਰੀ ਨੂੰ ਜ਼ਖ਼ਮੀ ਕਰ ਕੇ ਉਸ ਕੋਲੋਂ 4 ਲੱਖ 88 ਹਜ਼ਾਰ ਰੁਪਏ ਲੁੱਟ ਲਏ ਸੀ । ਪੀੜਤ ਵਪਾਰੀ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਵਪਾਰੀ ਨੇ ਦੱਸਿਆ ਕਿ ਵਾਰਦਾਤ ਸਵੇਰੇ 7 ਵਜੇ ਦੇ ਕਰੀਬ ਹੋਈ ਹੈ। ਜਦ ਤਿੰਨ ਅਣਪਛਾਤੇ ਵਿਅਕਤਿਆਂ ਨੇ ਦੁਕਾਨ ‘ਚ ਦਾਖ਼ਲ ਹੋ ਕੇ ਵਪਾਰੀ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਉਸ ਕੋਲੋਂ ਲੱਖਾਂ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਪੀੜਤ ਵਿਅਕਤੀ ਵੱਲੋਂ ਇਸ ਸਬੰਧੀ ਥਾਣਾ ਦਿਆਲਪੁਰਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਿਨ ਦਿਹਾੜੇ ਵਾਪਰੀ ਇਸ ਵਾਰਦਾਤ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਜ਼ਿਲੇ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਸ਼ੁੱਕਰਵਾਰ ਤੜਕਸਾਰ ਸਥਾਨਕ ਸ਼ਹਿਰ ਵਿਚ ਐੱਸਐੱਸਪੀ ਦੀ ਰਿਹਾਇਸ਼ ਦੇ ਕੋਲ ਮੋਟਰਸਾਈਕਲ ਸਵਾਰ 3 ਵਿਅਕਤਿਆਂ ਨੇ ਬੀਐੱਸਐੱਫ ਦੇ ਸਹਾਇਕ ਥਾਣੇਦਾਰ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਭਾਗੂ ਰੋਡ ‘ਤੇ ਅਖ਼ਬਾਰ ਵੰਡ ਰਹੇ ਇਕ ਹਾਕਰ ਦੀ ਕੁੱਟਮਾਰ ਕਰ ਕੇ ਉਸ ਕੋਲੋਂ ਮੋਬਾਈਲ ਫੋਨ ਖੋਹ ਲਿਆ ਗਿਆ ਸੀ ਤੇ ਸ਼ਨਿਵਾਰ ਨੂੰ ਪਿੰਡ ਮਲੂਕਾ ਵਿਖੇ ਲੁੱਟ ਦੀ ਵਾਰਦਾਤ ਵਾਪਰ ਗਈ। ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -