ਪੰਜਾਬ : ਮਾਰਕੀਟ ਚ ਆਇਆ ਹੁਣ MBA ਪਾਸ ਦਾ ਢਾਬਾ, ਦੇਖੋ ਵੀਡੀਓ

ਪੰਜਾਬ : ਮਾਰਕੀਟ ਚ ਆਇਆ ਹੁਣ MBA ਪਾਸ ਦਾ ਢਾਬਾ, ਦੇਖੋ ਵੀਡੀਓ

ਗੁਰਦਾਸਪੁਰ: ਪੰਜਾਬ ਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰਕੇ ਨੌਜਵਾਨਾਂ ਵਲੋਂ ਨੌਕਰੀ ਨ ਮਿਲਣ ਤੇ ਕਈ ਖਾਨ-ਪੀਣ ਦੀਆ ਦੁਕਾਨਾਂ ਖੋਲ ਕੇ ਗੁਜਾਰਾ ਕੀਤਾ ਜਾ ਰਿਹਾ ਹੈ। ਇਸੇ ਲਾਡੀ ਚ ਇਕ ਅਜਿਹਾ ਨੌਜਵਾਨ ਹੈ ਜਿਸਨੇ ਬੈਂਕ ਦੀ ਨੌਕਰੀ ਛੱਡ ਖੋਲ ਢਾਬਾ ਲਿਤਾ। ਐਮਬੀਏ ਦੀ ਪੜਾਈ ਪੂਰੀ ਕਰ ਚੰਦਨ ਦਾ ਕਹਿਣਾ ਹੈ ਕਿ ਉਸਨੇ ਇਕ ਬੈਂਕ ਚ ਕਈ ਮਹੀਨੇ ਨੌਕਰੀ ਕੀਤੀ। ਜਦ ਉਹ ਬੈਂਕ ਚ ਨੋਟ ਗਿਣਦਾ ਸੀ ਤਾ ਗਿਣਤੀ ਕਰਦੇ ਤਾ ਚੰਗਾ ਲੱਗਦਾ ਸੀ। ਪਰ ਉਹ ਨੋਟ ਆਪਣੇ ਨਹੀਂ ਸਨ ਅਤੇ ਬੈਂਕ ਦੀ ਨੌਕਰੀ ਦਾ ਲੋੜ ਤੋਂ ਵੱਧ ਬੋਝ ਸੀ। 

ਜਿਸਤੋ ਪ੍ਰੇਸ਼ਾਨ ਹੋ ਕੇ ਉਸਨੇ ਪਿਤਾ ਦੇ ਕਾਰੋਬਾਰ ਪੰਜਾਬੀ ਢਾਬੇ ਤੇ ਕੰਮ ਕਰਨਾ ਹੀ ਠੀਕ ਸਮਝਿਆ। ਚੰਦਨ ਨੇ ਕਿਹਾ ਕਿ ਨੌਜਵਾਨ ਪੀੜੀ ਲੱਖਾਂ ਰੁਪਏ ਖਰਚ ਕਰ ਵਿਦੇਸ਼ਾ ਚ ਜਾਕੇ ਨੌਕਰੀ ਕਰਦੇ ਹਨ।  ਹਰ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ  ਦੇਸ਼ ਚ ਰਹਿ ਕੇ ਆਪਣੇ ਟੈਲੇੰਟ ਜਾ ਆਪਣੇ ਸ਼ੌਕ ਨੂੰ ਰੋਜਗਾਰ ਵਜੋਂ ਸਾਮਣੇ ਲੈਕੇ ਆਵੇ ਅਤੇ ਮੇਹਨਤ ਕਰੇ ਤਾ ਉਹ ਕਾਮਯਾਬ ਹੋ ਸਕਦਾ ਹੈ। ਪਿਤਾ ਕੋਲੋਂ ਉਸਨੇ ਸਬਜ਼ੀਆਂ ਬਣਾਨਾਉਣੀਆ ਸਿੱਖਿਆ ਹਨ ਅਤੇ ਉਹ ਤੜਕੇ ਲਗਾ ਕੇ ਮੇਹਨਤ ਕਰ ਰਿਹਾ ਹੈ।