Girl in a jacket
HomeHimachalਪੰਜਾਬ : ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਦਾ ਕੰਮ 85 ਫੀਸਦੀ ਹੋਇਆ ਪੂਰਾ 

ਪੰਜਾਬ : ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਦਾ ਕੰਮ 85 ਫੀਸਦੀ ਹੋਇਆ ਪੂਰਾ 

WhatsApp Group Join Now
WhatsApp Channel Join Now

ਪਠਾਨਕੋਟ / ਅਨਮੋਲ : ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਦਾ ਨੀਵ ਪੱਥਰ ਦੇਸ਼ ਦੇ ਪ੍ਰਧਾਨਮੰਤਰੀ ਨਰਸੀਮਾਂ ਰਾਓ ਵਲੋਂ 1995 ਵਿੱਚ ਰੱਖਿਆ ਗਿਆ ਸੀ। ਕੁੱਝ ਸਮਾਂ ਇਸ ਪ੍ਰੋਜੈਕਟ ਦਾ ਕੰਮ ਚਲਿਆ ਤੇ ਜੰਮੂ ਕਸ਼ਮੀਰ ਅਤੇ ਪੰਜਾਬ ਸਰਕਾਰਾਂ ਦੇ ਡਿਸਪਿਊਟ ਦੇ ਚਲਦੇ ਇਹ ਕੰਮ ਕਾਫੀ ਸਮਾਂ ਰੂਕੀਆ ਰਿਹਾ। 2013 ਵਿੱਚ ਇਕ ਪ੍ਰਾਈਵੇਟ ਕੰਪਨੀ ਨੂੰ ਇਸ ਦਾ ਕੰਮ ਅਲਾਟ ਕੀਤਾ ਗਿਆ। ਜਿਹੜਾ ਦੋਬਾਰਾ ਤੋਂ ਕਾਫੀ ਸਮਾਂ ਰੂਕੀਆ ਰਿਹਾ। ਮਗਰ 2018 ਤੋਂ ਪ੍ਰਾਈਵੇਟ ਕੰਪ੍ਨੀ ਵਲੋਂ ਇਹ ਕੰਮ ਲਗਾਤਾਰ ਦਿਨ ਰਾਤ ਜਾਰੀ ਹੈ ਜਿਸਦੇ ਚਲਦੇ ਇਸਦਾ 85 ਫੀਸਦੀ ਕੰਮ ਪੂਰਾ ਹੋ ਚੁਕਾ ਹੈ ਤੇ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਜਿਹੜਾ ਕਿ 2023 ਵਿੱਚ ਬਣ ਕੇ ਤਿਆਰ ਹੋ ਜਾਵੇਗਾ।

ਸ਼ਾਹਪੁਰਕੰਡੀ ਡੈਮ ਪ੍ਰੋਜੈਕਟ ਦਾ ਕੰਮ ਤਕਰੀਬਨ 85 ਫੀਸਦੀ ਪੂਰਾ ਹੋ ਚੁਕਾ ਹੈ। ਹਾਈਡਲ ਚੈਨਲ ਤੇ ਦੋ ਪਾਵਰ ਹਾਊਸ ਬਨਾਣ ਦਾ ਕੰਮ ਇਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਹੈ। ਜਿਸਤੇ 621 ਕਰੋੜ ਦੀ ਲਾਗਤ ਆਵੇਗੀ 206 ਮੈਗਾਵਾਟ ਦੇ 2 ਪਾਵਰ ਹਾਊਸ ਤੋਂ ਹਰ ਸਾਲ 1042 ਮਿਲੀਅਨ ਯੂਨਿਟ ਬਿੱਜਲੀ ਹਰ ਸਾਲ ਤਿਆਰ ਹੋਵੇਗੀ ਅਤੇ ਇਸਦੇ ਨਾਲ ਹੀ ਰਾਵੀ ਕੈਨਾਲ ਦਾ ਕੰਮ ਵੀ ਪੂਰਾ ਕੀਤਾ ਜਾ ਰਿਹਾ ਹੈ । ਜਿਸਦੇ ਚਲਦੇ ਜਿਥੇ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਇਸਦਾ ਸਿਧੇ ਤੋਰ ਤੇ ਫਾਇਦਾ ਹੋਵੇਗਾ। ਓਥੇ ਹੀ ਜੋ ਪਾਣੀ ਇਸ ਡੈਮ ਦਾ ਪਹਿਲਾਂ ਪਾਕਿਸਤਾਨ ਨੂੰ ਜਾਂਦਾ ਸੀ ਉਸਦੀ ਇਕ ਬੁੰਦ ਵੀ ਪਾਕਿਸਤਾਂਨ ਨੂੰ ਨਹੀਂ ਜਾਵੇਗੀ, ਕਿਉਂਕਿ ਇਸ ਡੈਮ ਦੇ ਬਣਨ ਨਾਲ ਪਾਣੀ ਇਸ ਡੈਮ ਵਿੱਚ ਸਟੋਰ ਕੀਤਾ ਜਾਵੇਗਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -