ਜਗਰਾਉਂ: ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ,ਕਰੋੜਾ ਦੀ ਡਰੱਗ ਮਨੀ ,ਦੇਸੀ ਪਿਸਤੌਲ ,ਅਤੇ ਹੋਰ ਸਮਾਨ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਛਾਣ ਅਵਤਾਰ ਸਿੰਘ ਤਾਰੀ ਬਾਸੀ ਢੁਡੀਕੇ ਜਿਲਾ ਮੋਗਾ, ਹਰਜਿੰਦਰ ਸਿੰਘ ਰਿੰਦੀ ਬਾਸੀ ਰਾਏਪੁਰ ਰਾਈਆਂ ਜਿਲਾ ਜਲੰਧਰ ਹਾਲ ਵਾਸੀ ਮੁੱਲਾਪੁਰ ਨੇੜੇ ਲੁਧਿਆਣਾ ਅਤੇ ਕਮਲਪ੍ਰੀਤ ਸਿੰਘ ਬਾਸੀ ਰੂਪਾ ਪੱਤੀ ਰੋਡੇ ਬਾਘਾ ਪੁਰਾਣਾ ਜਿਲਾ ਮੋਗਾ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਦੋਸ਼ੀ ਬਾਹਰਲੀਆਂ ਸਟੇਟਾਂ ਤੋਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲਿਆ ਕੇ ਜਗਰਾਉਂ ਅਤੇ ਇਸ ਤੇ ਆਸ ਪਾਸ ਦੇ ਏਰੀਏ ਵਿੱਚ ਵੇਚਣ ਦਾ ਧੰਦਾ ਕਰਦੇ ਸਨ । ਪੁਲਿਸ ਨੇ ਦੋਸ਼ੀਆਂ ਤੋਂ 54 ਕੁਇੰਟਲ ਭੁੱਕੀ ਚੂਰਾ ਪੋਸਤ, 2 ਦੇਸੀ ਪਿਸਤੌਲ 32 ਬੋਰ ਸਮੇਤ 60 ਜਿੰਦਾ ਕਾਰਤੂਸ ਅਤੇ 1 ਕਰੋੜ 25 ਲੱਖ ਰੁਪਏ ਦੀ ਡਰੱਗ ਮਨੀ, 14 ਜਾਲੀ ਨੰਬਰ ਪਲੇਟਾਂ, ਪੁਲਿਸ ਦੀ ਵਰਦੀ, ਨੋਟ ਗਿਣਨ ਵਾਲੀ ਮਸ਼ੀਨ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਇਹਨਾਂ ਦੇ ਖਿਲਾਫ ਦਿੱਲੀ ਦੀ ਰੋਹਨੀ ਸਮੇਤ ਪੰਜਾਬ ਦੇ ਵੱਖ-ਵੱਖ ਥਾਣਿਆ ਵਿੱਚ ਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ। ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਤਾ ਹੈ।
