Himachalਪੰਜਾਬ : ਜੀਪ ਤੇ ਆਟੋ ਦੀ ਟੱਕਰ ਵਿਚ 2 ਸ਼ਰਧਾਲੂਆਂ ਦੀ ਮੌਤ,...

ਪੰਜਾਬ : ਜੀਪ ਤੇ ਆਟੋ ਦੀ ਟੱਕਰ ਵਿਚ 2 ਸ਼ਰਧਾਲੂਆਂ ਦੀ ਮੌਤ, 3 ਗੰਭੀਰ ਜਖਮੀਂ, ਦੇਖੋ ਵੀਡਿਓ

WhatsApp Group Join Now
WhatsApp Channel Join Now

ਆਨੰਦਪੁਰ ਸਾਹਿਬ/ਸੰਦੀਪ : ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਝੱਜ ਚੌਕ ਵਿਖੇ ਇਕ ਮਹਿੰਦਰਾ ਜੀਪ ਦੀ ਟੱਕਰ ਵੱਜਣ ਨਾਲ 2 ਆਟੋ ਸਵਾਰ ਸ਼ਰਧਾਲੂਆਂ ਦੀ ਮੌਤ ਹੋ ਗਈ। ਜਦਕਿ 3 ਹੋਰ ਸ਼ਰਧਾਲੂ ਗੰਭੀਰ ਰੂਪ ’ਚ ਜਖਮੀਂ ਹੋ ਗਏ। ਇਹ ਸ਼ਰਧਾਲੂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਿਸ ਘਰ ਪਰਤ ਰਹੇ ਸਨ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਸਰਬਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਨਿਵਾਸੀ ਪਿੰਡ ਮਾਨਾਵਾਲਾ ਕਲਾਂ, ਜ਼ਿਲਾ ਅੰਰ੍ਮਿਤਸਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਸੁਖਰਾਜ ਸਿੰਘ ਉਰਫ ਬਾਊ ਪੁੱਤਰ ਬੁੱਧ ਸਿੰਘ, ਗੁਰਦਿਆਲ ਸਿੰਘ ਪੁੱਤਰ ਨਿੰਦਰ ਸਿੰਘ, ਜਗਤਾਰ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਨਿਰਮਲ ਸਿੰਘ ਪੁੱਤਰ ਜੀਤ ਸਿੰਘ ਵਾਸੀਆਨ ਪਿੰਡ ਮਾਨਾਵਾਲਾ ਕਲਾਂ ਦੇ ਨਾਲ ਸੁਖਰਾਜ ਸਿੰਘ ਉਰਫ ਬਾਊ ਦੇ ਆਟੋ ਨੰਬਰ ਪੀ.ਬੀ. 02, ਬੀ.ਆਰ. 9692 ’ਚ ਸਵਾਰ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਹੋਏ ਸਨ।

ਜਦੋਂ ਸਵੇਰੇ ਕਰੀਬ ਸਵਾ 5 ਕੁ ਵਜੇ ਉਹ ਵਾਪਿਸ ਪਰਤ ਰਹੇ ਸਨ ਤਾਂ ਝੱਜ ਚੌਕ ਲਾਗੇ ਸਫੈਦ ਰੰਗ ਦੀ ਮਹਿੰਦਰਾ ਜੀਪ ਦੇ ਚਾਲਕ ਨੇ ਆਪਣੇ ਅੱਗੇ ਜਾ ਰਹੀ ਇਕ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਸਾਡੇ ਟੈਂਪੂ ’ਚ ਸਿੱਧੀ ਟੱਕਰ ਮਾਰੀ। ਹਾਦਸੇ ’ਚ ਗੰਭੀਰ ਰੂਪ ’ਚ ਫੱਟੜ ਹੋਏ ਸੁਖਰਾਜ ਸਿੰਘ ਉਰਫ ਬਾਊ ਅਤੇ ਜਗਤਾਰ ਸਿੰਘ ਨਿਵਾਸੀ ਪਿੰਡ ਮਾਨਾਵਾਲਾ ਕਲਾਂ ਦੀ ਮੌਤ ਹੋ ਗਈ। ਜਦਕਿ ਆਟੋ ਸਵਾਰ ਗੁਰਦਿਆਲ ਸਿੰਘ, ਨਿਰਮਲ ਸਿੰਘ ਪੁੱਤਰ ਅਤੇ ਸਰਬਜੀਤ ਸਿੰਘ ਗੰਭੀਰ ਰੂਪ ’ਚ ਜਖਮੀਂ ਹੋ ਗਏ ਜਿਨਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪੁਲਿਸ ਚੌਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਕਤ ਸ਼ਿਕਾਇਤ ’ਤੇ ਮਹਿੰਦਰਾ ਜੀਪ ਦੇ ਫਰਾਰ ਹੋਏ ਚਾਲਕ ਖਿਲਾਫ਼ ਧਾਰਾ 279, 304-ਏ ਅਤੇ 427 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।   

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...