Girl in a jacket
HomeHimachalਪੰਜਾਬ : ਮਾਂ ਦੀ ਮੇਹਨਤ ਸਦਕਾ 18 ਸਾਲਾ ਨੌਜਵਾਨ ਨੇ ਦੱਖਣੀ ਕੋਰੀਆ...

ਪੰਜਾਬ : ਮਾਂ ਦੀ ਮੇਹਨਤ ਸਦਕਾ 18 ਸਾਲਾ ਨੌਜਵਾਨ ਨੇ ਦੱਖਣੀ ਕੋਰੀਆ ‘ਚ ਜਿੱਤਿਆ ਗੋਲਡ ਮੈਡਲ, ਦੇਖੇ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਯੇਚਿਓਨ (ਦੱਖਣੀ ਕੋਰੀਆ) ਵਿਖੇ ਸ਼ੁਰੂ ਹੋਈ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੀ ਬਟਾਲਾ (ਪੰਜਾਬ) ਦੇ 18 ਸਾਲਾਂ ਅਥਲੀਟ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਦੇ ਹੋਏ ਭਾਰਤ, ਪੰਜਾਬ ਤੇ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਹੈ। ਭਰਤਪ੍ਰੀਤ ਸਿੰਘ ਪੀਆਈਐਸ ਸੈਂਟਰ ਦਾ ਖਿਡਾਰੀ ਹੈ, ਜਿਸ ਨੇ 55.66 ਮੀਟਰ ਥਰੋਅ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ। ਪਿੱਛੇ ਵਿਧਵਾ ਮਾਂ ਕੋਲੋ ਖੁਸ਼ੀਆਂ ਸੰਭਾਲੀ ਨਹੀਂ ਜਾ ਰਹੀਆਂ ਤੇ ਬਟਾਲਾ ਦੇ ਪੁਲਿਸ ਸਾਂਝ ਕੇਂਦਰ ਵਿਖੇ ਡੇਲੀ ਬੇਸ ਤੇ ਨੌਕਰੀ ਕਰਨ ਵਾਲੀ ਇਹ ਵਿਧਵਾ ਮਾਂ ਸਟਾਫ ਵਿੱਚ ਮਠਿਆਈ ਵੰਡਦੀ ਨਹੀਂ ਥੱਕ ਰਹੀ ਅਤੇ ਕਹਿੰਦੀ ਜਦੋ ਬੇਟਾ ਵਾਪਿਸ ਆਏਗਾ ਤਾਂ ਜੀਅ ਭਰ ਕੇ ਖੁਸੀਆ ਮਨਾਏਗੀ।

ਗੋਲਡ ਮੈਡਲ ਜੇਤੂ ਭਰਤਪ੍ਰੀਤ ਸਿੰਘ ਦੀ ਮਾਤਾ ਰਜਨੀ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਬਟਾਲਾ ਵਿਖੇ ਸਾਂਝ ਕੇਂਦਰ ਵਿੱਚ 287 ਰੁਪਏ ਦਿਹਾੜੀ ਤੇ ਡੇਲੀ ਬੇਸ ਤੇ ਕੰਮ ਕਰਦੀ ਹੈ ਜਦਕਿ ਉਸਦੇ ਪਤੀ ਵੀ ਪੰਜਾਬ ਪੁਲਿਸ ਵਿਚ ਹੈਡ ਕਾਂਸਟੇਬਲ ਸਨ। ਉਹਨਾਂ ਦੀ ਬਿਮਾਰੀ ਦੇ ਕਾਰਨ ਮੋਤ ਹੋ ਗਈ ਸੀ, ਪਰ ਉਸਨੂੰ ਆਪਣੇ ਪਤੀ ਦੀ ਜਗ੍ਹਾ ਤੇ ਅਜੇ ਤਕ ਪੱਕੀ ਨੌਕਰੀ ਨਹੀਂ ਮਿਲੀ। ਵਿਭਾਗ ਦੇ ਕਈ ਅਧਿਕਾਰੀਆਂ ਸਮੇਤ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਤੱਕ ਚੱਕਰ ਲਗਾਏ, ਪਰ ਕੀਤੇ ਕੋਈ ਸੁਣਵਾਈ ਨਹੀਂ ਹੋਈ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੇ ਇਹਨਾਂ ਮੁਸ਼ਕਿਲਾਂ ਚ ਮੈਂ ਆਪਣੇ ਬੱਚੇ ਬਹੁਤ ਮੁਸ਼ਕਿਲ ਨਾਲ ਪਾਲਿਆ ਤੇ ਅੱਜ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਮੇਰੇ ਬੱਚੇ ਦਾ ਸੁਪਨਾ ਹੈ ਕੇ ਉਹ ਮੇਹਨਤ ਕਰਕੇ ਆਪਣੇ ਪਿਤਾ ਦੀ ਨੋਕਰੀ ਨੂੰ ਹਾਸਲ ਕਰਨਾ ਚਾਹੰਦੇ ਹਨ। ਮੇਰੇ ਦੋਨੋ ਬੱਚੇ ਆਈਪੀਐਸ ਅਫਸਰ ਬਣਨਾ ਚਾਹੰਦੇ ਹਨ। ਉਹਨਾਂ ਦੱਸਿਆ ਕਿ ਭਰਤਪ੍ਰੀਤ ਸਿੰਘ ਦੱਖਣੀ ਕੋਰੀਆ ਤੋਂ 10 ਜੂਨ ਨੂੰ ਵਾਪਿਸ ਪੰਜਾਬ ਪਰਤੇਗਾ ਤੇ ਉਸ ਵੇਲੇ ਹੋਰ ਜ਼ਿਆਦਾ ਖੁਸ਼ੀਆਂ ਮਨਾਵਾਂਗੇ । 

ਬਟਾਲਾ ਸਾਂਝ ਕੇਂਦਰ ਦੇ ਇੰਚਾਰਜ ਅਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਭਰਤਪ੍ਰੀਤ ਸਿੰਘ ਬਹੁਤ ਮਿਹਨਤੀ ਬੱਚਾ ਹੈ ਅਤੇ ਉਸਦੇ ਸੁਪਨੇ ਵੀ ਵੱਡੇ ਹਨ। ਉਸਦੀ ਮਾਂ ਰਜਨੀ ਨੇ ਬਹੁਤ ਮਿਹਨਤ ਨਾਲ ਆਪਣੇ ਬੱਚੇ ਪਾਲੇ ਹਨ ਅਤੇ ਹੁਣ ਸਾਨੂੰ ਬਹੁਤ ਖੁਸ਼ੀ ਹੈ ਕੇ ਭਰਤਪ੍ਰੀਤ ਸਿੰਘ ਹੌਲੀ ਹੌਲੀ ਮਿਹਨਤ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਹੈ।

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -