Himachalਜਲੰਧਰ : ਆਪ ਨੇ ਖੋਲਿਆ ਦਫਤਰ, ਵਿਧਾਇਕ ਅੰਗੁਰਾਲ ਦੀ ਗੈਰ ਹਾਜਰੀ ਤੋਂ...

ਜਲੰਧਰ : ਆਪ ਨੇ ਖੋਲਿਆ ਦਫਤਰ, ਵਿਧਾਇਕ ਅੰਗੁਰਾਲ ਦੀ ਗੈਰ ਹਾਜਰੀ ਤੋਂ ਗਰਮਾਈ ਸਿਆਸਤ, ਦੇਖੋ ਵੀਡਿਓ

WhatsApp Group Join Now
WhatsApp Channel Join Now

ਜਲੰਧਰ / ਵਰੁਣ: ਜਲੰਧਰ ‘ਚ ਜਿਮਨੀ ਚੋਣ ਨੂੰ ਲੈਕੇ ਸਿਆਸੀ ਪਾਰਾ ਗਰਮਾਇਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਵਲੋਂ ਜਲੰਧਰ ਵਿਚ ਲਗਾਤਾਰ ਸਰਗਰਮੀਆਂ ਵਖਾਈਆਂ ਜਾ ਰਹੀਆਂ ਹਨ। ਇਸਦੇ ਚਲਦਿਆਂ ਅੱਜ ਆਮ ਆਦਮੀ ਪਾਰਟੀ ਵੱਲੋ ਜਿਮਨੀ ਚੋਣਾ ਨੂੰ ਲੈਕੇ ਆਪਣਾ ਮੁੱਖ ਦਫਤਰ ਜਲੰਧਰ ਵੇਸਟ ਹਲਕੇ ਦੇ ਸ੍ਰੀ ਗੁਰੂ ਰਵਿਦਾਸ ਚੋਂਕ ਨਜ਼ਦੀਕ ਖੋਲਿਆ ਗਿਆ ਹੈ। ਪਰ ਇਸ ਮੌਕੇ ਜਲੰਧਰ ਵੇਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ ਗੈਰਹਾਜ਼ਰ ਰਹੇ ਜੋ ਕਈ ਸਵਾਲ ਖੜੇ ਕਰਦਾ ਹੈ। ਸੂਤਰਾਂ ਅਨੁਸਾਰ ਵਿਧਾਇਕ ਸ਼ੀਤਲ ਅੰਗੂਰਾਲ ਆਪਣੇ ਪਰਿਵਾਰ ਲਈ ਜਲੰਧਰ ਲੋਕਸਭਾ ਜ਼ਿਮਨੀ ਚੌਣ ਲਈ ਟਿਕਟ ਦੀ ਮੰਗ ਕਰ ਰਹੇ ਸਨ ।

ਆਮ ਆਦਮੀ ਪਾਰਟੀ ਵਲੋਂ ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਚੋਂਕ ਨਜ਼ਦੀਕ ਖੋਲ੍ਹੇ ਦਫਤਰ ਮੌਕੇ ਕੈਬਨਿਟ ਮੰਤਰੀ ਹਰਚੰਦ ਸਿੰਘ ਬਰਸਟ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਹੋਏ ਅਤੇ ਮੁੱਖ ਦਫਤਰ ਦਾ ਨਾਰੀਅਲ ਤੋੜ ਉਦਘਾਟਨ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਅੱਜ ਜਲੰਧਰ ‘ਚ ਜਿਮਨੀ ਚੋਣਾਂ ਨੂੰ ਲੈਕੇ ਮੁੱਖ ਦਫਤਰ ਖੋਲਿਆ ਗਿਆ ਹੈ ਜਿਸਦਾ ਉਦਘਾਟਨ ਸਾਡੀ ਪਾਰਟੀ ਨਾਲ ਜੁੜੇ ਕਿਰਤੀ ਲੋਕਾਂ ਦੇ ਹੱਥੋਂ ਕਰਵਾਇਆ ਗਿਆ ਹੈ।

ਜਲੰਧਰ ਜ਼ਿਮਨੀ ਚੌਣਾਂ ਲਈ ਉਮਮੀਦਵਾਰ ਦੇ ਐਲਾਨ ਦੇ ਸਵਾਲ ਤੇ ਮੰਤਰੀ ਹਰਚੰਦ ਬਰਸਟ ਨੇ ਕਿਹਾ ਕਿ ਫਿਲਹਾਲ ਆਪ ਦਾ ਉਮੀਦਵਾਰ ਚੋਣ ਨਿਸ਼ਾਨ ਝਾੜੂ ਹੀ ਹੈ ਅਤੇ ਜਲਦ ਆਮ ਆਦਮੀ ਪਾਰਟੀ ਉਮੀਦਵਾਰ ਦਾ ਨਾਮ ਐਲਾਨ ਕਰੇਗੀ। 

ਉੱਥੇ ਹੀ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਵਲੋ ਵਿਰੋਧੀ ਧਿਰਾਂ ‘ਤੇ ਚੁੱਕੇ ਸਵਾਲਾਂ ਤੇ ਵੀ ਮੰਤਰੀ ਬਰਸਟ ਨੇ ਸਿੱਧੂ ਤੇ ਪਲਟ ਵਾਰ ਕਰਦਿਆਂ ਕਿਹਾ ਕਿ ਸਿੱਧੂ ਇੱਕ ਫਰਸਟ੍ਰੇਟਡ ਬੰਦਾ ਹੈ। ਉਹਨਾਂ ਕਿਹਾ ਜਿਹੜਾ ਬੰਦਾ ਕਿਸੇ ਵਿਭਾਗ ਦਾ ਮੰਤਰੀ ਹੋ ਕੇ ਵੀ ਲੋਕਾ ਦਾ ਭਲਾ ਨਾ ਕਰ ਸਕਿਆ। ਉਹ ਹੁਣ ਸੱਤਾ ਤੋਂ ਬਾਹਰ ਹੋ ਕੇ ਕਿ ਭਲਾ ਕਰੇਗਾ। ਮੰਤਰੀ ਹਰਚੰਦ ਸਿੰਘ ਬਰਸਟ ਨੇ ਸਿੱਧੂ ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਸਿੱਧੂ ਨੂੰ ਸਿਰਫ ਗੱਲਾ ਦਾ ਕੜਾ ਬਣਾਉਣਾ ਆਉਂਦਾ ਹੈ।

ਉਥੇ ਹੀ ਅੰਮ੍ਰਿਤਪਾਲ ਸਿੰਘ ਬਾਰੇ ਪੁੱਛੇ ਗਏ ਸਵਾਲ ਤੇ ਮੰਤਰੀ ਨੇ ਕਿਹਾ ਕਿ ਅਮ੍ਰਿਤਪਾਲ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਓਹੀ ਕੰਮ ਕਰ ਰਹੀ ਹੈ ਜੋ ਆਮ ਲੋਕਾ ਲਈ ਠੀਕ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਭਲੇ ਲਈ ਕੰਮ ਕਰ ਰਹੀ ਹੈ ਅਤੇ ਮਾਹੌਲ ਖਰਾਬ ਕਰਨ ਵਾਲਾ ਹਰ ਭਰੋੜਾ ਸ਼ਕਸ ਜਲਦ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗਾ।

ਜ਼ਿਮਨੀ ਚੌਣ ਤੇ ਮੰਤਰੀ ਹਰਚੰਦ ਬਰਸਟ ਨੇ ਕਿਹਾ ਕਿ ਉਨਾਂ ਦਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ ਹੈ। ਕਾਂਗਰਸ ਤੇ ਹਮਲਾ ਬੋਲਦਿਆਂ ਓਨਾ ਕਿਹਾ ਕਿ ਕਾਂਗਰਸ ਪਾਰਟੀ ਦਿਵਾਇਡਡ ਹਾਊਸ ਹੈ ਜੋ ਆਪਸੀ ਧੜਿਆਂ ਵਿਚ ਵੰਡੀ ਹੋਈ ਹੈ।  ਉਨਾਂ ਕਿਹਾ ਕਿ ਬੀਜੇਪੀ ਵਾਲੇ ਤਾਂ ਬੱਸ ਫਾਈਵ ਸਟਾਰ ਹੋਟਲਾਂ ਵਿੱਚ ਫੋਟੋਵਾਂ ਖਿਚਵਾ ਕੇ ਚਲੇ ਜਾਂਦੇ ਨੇ ਜੋ ਸਿਰਫ ਅਖਬਾਰਾਂ ਵਿੱਚ ਜਗਾਹ ਬਣਾ ਰਹੇ ਨੇ ਪਰ ਲੋਕਾਂ ਦੇ ਦਿਲਾਂ ਵਿੱਚ ਨਹੀਂ ਬਣਾ ਸਕਦੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए...

Punjab News: खत्म हुई सफाई कर्मचारियों की हड़ताल, देखें वीडियो

मंत्री हरजोत के आश्वासन के बाद काम पर लौटेंगे...

Haryana News: तीन अवैध देशी कट्टों व एक जिंदा कारतूस सहित तस्कर गिरफ्तार, देखें वीडियो

पंचकूलाः पुलिस टीम ने अपराध एवं अवैध हथियार तस्करी पर प्रभावी अंकुश लगाने के लिए चलाए जा रहे विशेष...

ठाकुर सुखविन्द्र सिंह सुक्खू ने चंबा के आपदा प्रभावित क्षेत्रों का किया दौरा

शिमला : मुख्यमंत्री ठाकुर सुखविन्द्र सिंह सुक्खू ने आज चंबा जिले के आपदा प्रभावित क्षेत्रों का दौरा कर वर्तमान...

भगवंत मान सरकार ने 35.5 लाख महिलाओं के खातों में मासिक वित्तीय सहायता राशि डाली

पठानकोट : भगवंत सिंह मान सरकार ने आज 'मावां-धियां सत्कार योजना' के तहत 35.5 लाख महिलाओं के खातों में...

महाविद्यालय बंगाणा में BBA एवं BCA के नवप्रवेशी विद्यार्थियों के लिए ओरिएंटेशन कार्यक्रम आयोजित

बंगाणा,सुशील पंडित: अटल बिहारी वाजपेयी राजकीय महाविद्यालय, बंगाणा में बीबीए एवं बीसीए के नवप्रवेशी विद्यार्थियों के स्वागत एवं उन्हें महाविद्यालय...