ਚੰਡੀਗੜ੍ਹ: ਕੌਮੀ ਇਨਸਾਫ ਮੋਰਚਾ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਮੋਰਚੇ ਲਗਾਏ ਹੋਏ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਕੌਮੀ ਇਨਸਾਫ ਮੋਰਚਾ ਦੀ ਹਮਾਇਤ ਵਿੱਚ ਮੁਕੇਰੀਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਆਪਣੇ ਆਪਣੇ ਇਲਾਕੇ ਦੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਧਾਇਕਾ ਨੂੰ ਮੰਗ ਪੱਤਰ ਦਿੱਤਾ ਗਿਆ। ਉਥੇ ਹੀ ਮੁਕੇਰੀਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲ ਜੋਨ ਪ੍ਰਧਾਨ ਸ਼ਾਮ ਸਿੰਘ ਸਾਮਾ ਅਗਵਾਈ ਵਿਚ ਮੁਕੇਰੀਆਂ ਦੇ ਵਿਧਾਇਕ ਜੰਗੀਲਾਲ ਨੂੰ ਮੰਗ ਪੱਤਰ ਦਿੱਤਾ ਗਿਆ।
ਜਿਸ ਵਿੱਚ ਸ਼ਾਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਜਿਸ ਵਿਚ ਉਮਰ ਕੈਦ ਤੋਂ ਵੱਧ ਸਜ਼ਾ ਕੱਟਣ ਵਾਲੇ 9 ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ 2016 ਤੋਂ ਵਿਧਾਨ ਸਭਾ ਵਿੱਚ ਲਟਕ ਰਹੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਉੱਤੇ ਸਖ਼ਤ ਕਾਨੂੰਨ ਬਣਾ ਕੇ ਕਸੂਰਵਾਰ ਤੇ ਲਾਗੂ ਕਰਵਾਉਣ ਬਾਰੇ ਤੇ 2015 ਵਿਚ ਵਾਪਰੀ ਘਟਨਾ ਕੋਟ ਕਪੂਰੇ ਬਹਿਬਲ ਕਲਾਂ ਗੋਲੀਕਾਂਡ ਦੇ ਜ਼ੁਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਕੀ ਇਸ ਵਿੱਚ ਮੁਕੇਰੀਆ ਵਿਧਾਇਕ ਜੰਗੀ ਲਾਲ ਮਹਾਜਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਇਹ ਮੁੱਦਾ ਵਿਧਾਨਸਭਾ ਵਿਚ ਚੁੱਕਾ ਹੈ ਇਸ ਵਿੱਚ ਜਨਰਲ ਸਕੱਤਰ ਪਰਮਿੰਦਰ ਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਮੁਖ ਖਜਾਨਚੀ ਲਵਲੀ ਮੰਝਪੁਰ, ਮੁੱਖ ਸਲਾਹਕਾਰ ਮਿੰਟੂ ਤੂਰ, ਮੰਨੂ ਬਾਜਵਾ, ਪਰਮਜੀਤ ਸਿੰਘ,ਪੰਕਜ ਬਾਵਾ,ਅਮਨ ਬੈਂਸ, ਚਰਨਜੀਤ ਸਿੰਘ, ਸੰਦੀਪ ਸਿੰਘ ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।

