ਲੁਧਿਆਣਾ: ਹੰਬਰਾ ਰੋਡ ਤੇ ਡੀਐਮਸੀ ਦੇ ਸਾਹਮਣੇ ਕੱਟ ਖੋਲਣ ਦਾ ਸਥਾਨਕ ਦੁਕਾਨਦਾਰਾਂ ਵੱਲੋਂ ਰੋਸ਼ ਜਤਾਇਆ ਗਿਆ। ਉਹਨਾਂ ਕਿਹਾ ਕਿ ਕੱਟ ਪਹਿਲਾਂ ਵੀ ਖੁੱਲਾ ਹੁੰਦਾ ਸੀ। ਜਿਸ ਕਾਰਨ ਇਸ ਥਾਂ ਤੇ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ ਅਤੇ ਅਕਸਰ ਹੀ ਸੜਕ ਤੇ ਹਾਦਸੇ ਹੁੰਦੇ ਸਨ। ਇਹਨਾਂ ਸਮੱਸਿਆ ਤੋਂ ਨਿਜਾਤ ਦਵਾਉਣ ਅਤੇ ਸੜਕ ਹਾਦਸੇ ਨੂੰ ਰੋਕਣ ਦੇ ਮਕਸਦ ਨਾਲ ਪ੍ਰਸ਼ਾਸਨ ਵੱਲੋਂ ਇਸ ਕੱਟ ਨੂੰ ਬੰਦ ਕਰ ਦਿੱਤਾ ਗਿਆ ਸੀ।
ਹੁਣ ਇਸ ਕੱਟ ਨੂੰ ਮੁੜ ਤੋ ਖੋਲ ਦਿੱਤਾ ਗਿਆ ਹੈ। ਜਿਸ ਨਾਲ ਜਾਮ ਲੱਗਣਾ ਸ਼ੁਰੂ ਹੋ ਗਿਆ ਤੇ ਸੜਕ ਹਾਦਸੇ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਜਿਸ ਕਾਰਨ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਕੱਟ ਨੂੰ ਮੁੜ ਤੋ ਬੰਦ ਕੀਤਾ ਜਾਵੇ।
