ਜਲੰਧਰ ਸ਼ਹਿਰ ਦੇ ਚਰਚਿਤ ਮਾਡਲ ਟਾਊਨ ਡਾਕਖਾਨੇ ਵਿੱਚ ਹੋਏ ਧੋਖਾਧੜੀ ਕੇਸ ਵਿੱਚ ਪੁਲਿਸ ਨੇ ਇੱਕ ਆਰੋਪੀ ਨੂੰ ਗਿਰਫਤਾਰ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ 20 ਲੱਖ ਰੁਪਏ ਦੇ ਧੋਖਾਧੜੀ ਠੱਗੀ ਕੇਸ ਵਿੱਚ ਵਿਨੀਤ ਗੁਪਤਾ ਨਾ ਦੇ ਸ਼ਖਸ ਨੂੰ ਗਿਰਫਤਾਰ ਉਸਦੇ ਘਰੋਂ ਕੀਤਾ ਹੈ। ਥਾਣਾ ਛੇ ਦੀ ਪੁਲਿਸ ਨੇ ਕੱਲ ਇੱਕ ਐਫਆਈਆਰ ਦਰਜ ਕੀਤੀ ਸੀ ਜਿਸ ਵਿੱਚ 20 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਆਰੋਪੀ ਵਿਨੀਤ ਗੁਪਤਾ ਦੇ ਖਿਲਾਫ 419,420,511,465,467,468 ਅਤੇ 471 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਸੂਤਰਾਂ ਦੇ ਮੁਤਾਬਿਕ ਪੁਲਿਸ ਨੇ ਵਿਨੀਤ ਗੁਪਤਾ ਨੂੰ ਅੱਜ ਸਵੇਰੇ ਹੀ ਉਸਦੇ ਘਰੋਂ ਗ੍ਰਿਫਤਾਰ ਕਰਕੇ ਥਾਣੇ ਲੈ ਆਈ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਵਿਨੀਤ ਗੁਪਤਾ ਦੀ ਗ੍ਰਿਫਤਾਰੀ ਤੋਂ ਬਾਅਦ ਥਾਣੇ ਵਿੱਚ ਉਸ ਨੂੰ ਛੁਡਵਾਉਣ ਲਈ ਕਈ ਲੋਕ ਪਹੁੰਚੇ ਹਨ।ਸੂਤਰ ਦੱਸਦੇ ਹਨ ਥਾਣਾ 6 ਦੀ ਪੁਲਿਸ ਵੱਲੋਂ ਵਨੀਤ ਗੁਪਤਾ ਦੀ ਗਿਰਫਤਾਰੀ ਕਰ ਉਸਨੂੰ ਥਾਣੇ ਲੇ ਆਈ ਹੈ ਅਤੇ ਕੱਲ ਉਸ ਨੂੰ ਕੋਟ ਵਿੱਚ ਪੇਸ਼ ਕੀਤਾ ਜਾਏਗਾ।













