ਪੰਜਾਬ : ਸਰਹੱਦੀ ਕਸਬਾ ਦੇ ਨਜ਼ਦੀਕ ਖੇਤਾਂ ਵਿੱਚੋ ਬਰਾਮਦ ਹੋਇਆ ਪਾਕਿਸਤਾਨੀ ਡਰੋਨ, ਦੇਖੋ ਵੀਡੀਓ

ਪੰਜਾਬ : ਸਰਹੱਦੀ ਕਸਬਾ ਦੇ ਨਜ਼ਦੀਕ ਖੇਤਾਂ ਵਿੱਚੋ ਬਰਾਮਦ ਹੋਇਆ ਪਾਕਿਸਤਾਨੀ ਡਰੋਨ, ਦੇਖੋ ਵੀਡੀਓ

 ਡੇਰਾ ਬਾਬਾ ਨਾਨਕ : ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਜਿੱਥੇ ਕਿ ਆਏ ਦਿਨ ਸਰਹੱਦੀ ਖੇਤਰ ਅੰਦਰ ਡਰੋਨ ਐਕਟੀਵਿਟੀ ਰਾਹੀਂ ਨਸ਼ਾ ਅਤੇ ਅਸਲੇ ਦੀ ਖੇਪ ਭੇਜ ਰਿਹਾ ਹੈ ਤੇ ਉੱਥੇ ਹੀ ਬੀਐਸਐਫ ਦੇ ਜਵਾਨਾਂ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ।ਬੀਤੀ ਰਾਤ ਡੇਰਾ ਬਾਬਾ ਨਾਨਕ ਦੀ ਸਰਹੱਦੀ ਪੋਸਟ ਸਾਧਾਵਾਲੀ ਦੇ ਬੀਐਸਐਫ ਦੇ ਜਵਾਨਾਂ ਨੂੰ ਭਾਰਤੀ ਕੌਮਾਂਤਰੀ ਸਰਹੱਦ ਦੇ ਅੰਦਰ ਕਰੀਬ ਪਾਕਿਸਤਾਨੀ ਡਰੋਨ ਦੇ ਪ੍ਰਵੇਸ ਹੋਣ ਦੀ ਐਕਟੀਵਿਟੀ ਸੁਣਾਈ ਦਿੱਤੀ ਤਾਂ ਬੀਐਸਐਫ ਵੱਲੋਂ ਉਸ ਉੱਪਰ ਗੋਲੀਬਾਰੀ ਕੀਤੀ ਗਈ।

ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਨਾ ਦਿੱਤੀ ਗਈ ਤਾਂ ਡੀਐਸਪੀ ਮਨਿੰਦਰ ਪਾਲ ਸਿੰਘ ਅਤੇ ਐਸਐਚਓ  ਬਿਕਰਮ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਾਂਝਾ ਸਰਚ ਪ੍ਰਸ਼ਨ ਚਲਾਇਆ ਗਿਆ ਜਿਸ ਦੌਰਾਨ ਉਨਾਂ ਨੂੰ ਕਣਕ ਦੇ ਖੇਤਾਂ ਵਿੱਚੋਂ ਇੱਕ ਡਰੋਨ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਐਸਐਫ ਵੱਲੋਂ ਸੂਚਨਾ ਦੇ ਆਧਾਰ ਤੇ ਬੀਤੀ ਰਾਤ ਸਾਂਝਾ ਸਰਚ ਅਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਇਕ ਡਿੱਗਾ ਡਰੋਨ ਪਰਾਪਤ ਹੋਇਆ ਹੈ।ਜਿਸ ਤੋਂ ਲੱਗਦਾ ਹੈ ਕਿ ਉਸ ਦੀ ਬੈਟਰੀ ਖਤਮ ਹੋਣ ਤੇ ਖੇਤਾਂ ਵਿੱਚ ਡਿੱਗਾ ਹੈ। ਉਨਾਂ ਦੱਸਿਆ ਕਿ ਫਿਲਹਾਲ ਡਰੋਨ ਤੋਂ ਇਲਾਵਾ ਹੋਰ ਕੋਈ ਵੀ ਨਸ਼ਾ ਜਾਂ ਹਥਿਆਰ ਨਹੀਂ ਬਰਾਮਦ ਹੋਇਆ ਪਰ ਬੀਐਸਐਫ ਨਾਲ ਮਿਲਕੇ ਇਲਾਕੇ ਦੇ ਚੱਪੇ ਚੱਪੇ ਦੀ ਸਰਚ ਕੀਤੀ ਜਾ ਰਹੀ ਹੈ।