ਗੁਰਦਾਸਪੁਰ : ਐਕਸਾਈਜ਼ ਵਿਭਾਗ ਤੇ ਬਰਿਆਰ ਪੁਲਿਸ ਵੱਲੋਂ ਵੈਨਿਊ ਗੱਡੀ ਵਿੱਚੋਂ 25 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਐਕਸਾਈਜ਼ ਵਿਭਾਗ ਤੇ ਬਰਿਆਰ ਪੁਲਿਸ ਵੱਲੋਂ ਵੈਨਿਊ ਗੱਡੀ ਜੋ ਕਿ ਗੁਰਦਾਸਪੁਰ ਨੰਬਰ ਪੀਬੀ06 AY 3326 ਵਿੱਚੋਂ 25 ਪੇਟੀਆਂ ਸ਼ਰਾਬ ਦੀਆਂ ਜੋ ਹਿਮਾਚਲ ਮਾਰਕਾ ਅਤੇ ਪੰਜਾਬ ਮਾਰਕਾਂ ਦੀਆਂ ਸਨ ਉਹ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਕਾਲੋ ਐਕਸਾਈਜ ਇੰਸਪੈਕਟਰ ਗੁਰਦਾਸਪੁਰ ਤੇ ਇਹਨਾਂ ਦੇ ਨਾਲ ਐਕਸਾਈਜ ਤੇ ਬਰਿਆਰ ਚੌਂਕੀ ਦੀਨਾਨਗਰ ਥਾਣੇ ਦੀ ਤੇ ਲੋਕਲ ਪੁਲਿਸ ਨੇ ਇੱਕ ਗੱਡੀ ਨੰਬਰ ਪੀਵੀ06 AY 3326 ਬੈਨੀਓ ਚਿੱਟੇ ਰੰਗ ਦੀ ਫੜੀ। ਇਹਦੇ ਚੋਂ ਰਜਿੰਦਰ ਸਿੰਘ ਲਿਹਾਜ਼ ਕਾਲੂ ਭਟੋਆ ਪਿੰਡ ਚਲਾ ਰਿਹਾ ਸੀ, ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗੱਡੀ ਦੇ ਵਿੱਚੋਂ ਕਾਫੀ ਮਾਤਰਾ ਸ਼ਰਾਬ ਬਰਾਮਦ ਹੋਈ ਹੈ, ਜਿਸ ਵਿਚ 288 ਟੋਟਲ ਬੋਤਲਾਂ ਨੇ। ਇਹਦੇ ਚ ਪੰਜਾਬ ਦੀ ਸ਼ਰਾਬ ਉਤੇ ਬਾਰਕੋਟ ਦੇ ਹੋਲੋਗਰਾਮ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨਵੈਸਟੀਗੇਟ ਕਰ ਰਹੇ ਆ ਕਿ ਇਹ ਕਿੱਥੋਂ ਸ਼ਰਾਬ ਆਈ ਹੈ ਅਤੇ ਕਿਹੜੇ ਠੇਕੇਦਾਰ ਨੇ ਦਿੱਤੀ ਹੈ। ਓਹਨਾਂ ਨੇ ਕਿਹਾ ਕਿ ਇਹ ਜੌ ਸ਼ਰਾਬ ਇਦਾਂ ਬਾਹਰਲੇ ਜਿਲਿਆਂ ਤੋਂ ਜਾਂ ਹੋਰ ਕਿਸੇ ਥਾਂ ਤੋਂ ਆ ਕੇ ਵਿਕਦੀ ਹੈ ਉਹਦੇ ਨਾਲ ਸਰਕਾਰ ਦੇ ਮਾਲੀਏ ਨੁਕਸਾਨ ਹੁੰਦਾ। ਇਸ ਲਈ ਇਹਦੇ ਉੱਤੇ ਜੌ ਪੰਜਾਬ ਐਕਸਾਹਿਜ ਐਕਟ ਅਤੇ ਹੋਰ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹ ਉਹ ਕੀਤੀ ਜਾ ਰਹੀ ਹੈ।