ਅੰਮ੍ਰਿਤਸਰ : ਪਾਈਟੈਕਸ ਮੇਲੇ ਵਿੱਚ ਬਹੁਤ ਸਾਰੇ ਨੇਤਾ ਸ਼ਿਰਕਤ ਕਰ ਰਹੇ ਹਨ। ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਪਾਈਟੈਕਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕੀਤੀ ਗਈ। ਜਿਸ ਤੋਂ ਵਿੱਚ ਉਹਨਾਂ ਵੱਲੋਂ ਬੋਲਦੇ ਹੋਏ ਕਿਹਾ ਕਿ ਅੰਮ੍ਰਿਤਸਰ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਨ। ਲੇਕਿਨ ਬਦਕਿਸਮਤੀ ਇਹ ਹੈ ਕਿ ਲੋਕ ਇੱਕੋ ਦਿਨ ਚ ਹੀ ਵਾਪਸ ਪਹੁੰਚ ਜਾਂਦੇ ਹਨ। ਉੱਥੇ ਹੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਆਪਣੇ ਅੰਮ੍ਰਿਤਸਰ ਵਿੱਚ ਰੋਕ ਸਕੀਏ ਇਸ ਵਾਸਤੇ ਕੋਈ ਨਾ ਕੋਈ ਵਧੀਆ ਰੋਡ ਮੈਪ ਤਿਆਰ ਕਰਨ ਦੀ ਜਰੂਰਤ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪਾਈਟੈਕਸ ਮੇਲੇ ਦੇ ਤਰਜ ਤੇ ਹੀ ਇੱਕ ਵਧੀਆ ਹੋਰ ਸ਼ੋਪਿੰਗ ਮਾਲ ਖੋਲਿਆ ਜਾਵੇ ਜਿਸ ਵਿੱਚ ਲੋਕ ਸ਼ਿਰਕਤ ਕਰਕੇ ਆਪਣਾ ਸਮਾਂ ਬਤੀਤ ਕਰ ਸਕਣ ਇਸ ਵਿੱਚ ਵੀ ਜਰੂਰ ਕੋਈ ਨਾ ਕੋਈ ਵਿਚਾਰ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਇਹ ਪਾਇਲਟਸ ਮੇਲਾ ਵੀ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਲੱਗਣਾ ਚਾਹੀਦਾ ਹੈ। ਤਾਂ ਜੋ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਅਤੇ ਟਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ। ਗੁਰਜੀਤ ਸਿੰਘ ਔਜਲਾ ਨੇ ਆਮ ਲੋਕਾਂ ਤੇ ਬੋਲਦੇ ਹੋਏ ਕਿਹਾ ਕਿ ਬਹੁਤ ਸਾਰੇ ਲੋਕ ਅੱਜ ਉਹਨਾਂ ਨੂੰ ਮਿਲੇ ਹਨ। ਉਹਨਾਂ ਵੱਲੋਂ ਮੈਨੂੰ ਅਤੇ ਪਾਰਟੈਕਸ ਦੇ ਪ੍ਰਬੰਧਕ ਟੀਮ ਨੂੰ ਬੇਨਤੀ ਕੀਤੀ ਹੈ ਕਿ ਇਸ ਮੇਲ ਨੂੰ ਹਫਤਾਵਾਰੀ ਕੀਤਾ ਜਾਵੇ। ਉਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਵੀ ਚਾਹੁੰਦਾ ਹਾਂ ਕਿ ਇਸ ਮੇਲੇ ਨੂੰ ਹਫਤੇ ਲਈ ਅਗਲੀ ਵਾਰ ਤੋਂ ਸ਼ੁਰੂ ਕੀਤਾ ਜਾਵੇ। ਤਾਂ ਜੋ ਕਿ ਆਮ ਲੋਕ ਆਪਣੀ ਖਰੀਦਾ ਫਰੋਕਤ ਕਰ ਸਕਣ।
ਉਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਲਦ ਹੀ ਅੰਤਰਰਾਸ਼ਟਰੀ ਰੇਲਵੇ ਸਟੇਸ਼ਨ ਬਣਨ ਜਾ ਰਿਹਾ ਹੈ। ਜੋ ਕਿ ਇੱਕ ਅਲੱਗ ਹੀ ਦਿੱਖ ਨਜ਼ਰ ਆਵੇਗੀ। ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਚੁੱਕੇ ਗਏ ਸਵਾਲ ਉਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਹਿੱਤ ਲਈ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਹਿੱਤ ਲਈ ਆਪਣੀ ਆਵਾਜ਼ ਚੁੱਕੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਜੋ ਟ੍ਰੇਨਾਂ ਬੰਦ ਕਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ। ਉਸ ਉੱਤੇ ਵੀ ਉਹਨਾਂ ਵੱਲੋਂ ਕਈ ਸਵਾਲ ਚੁੱਕੇ ਗਏ ਹਨ ਅਤੇ ਉਹ ਉਹਨਾਂ ਕੋਲ ਪੁੱਛਣਾ ਚਾਹੁੰਦੇ ਹਨ ਕਿ ਸਰਦੀ ਦੇ ਮੌਸਮ ਦੇ ਦੌਰਾਨ ਸਿਰਫ 15 ਦਿਨ ਹੀ ਧੁੰਦ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈਂਦਾ ਹੈ। ਅਤੇ ਜੇਕਰ ਜਿਆਦਾ ਧੁੰਦ ਹੋਵੇ ਤਾਂ ਉਸ ਦਿਨ ਅਸੀਂ ਟ੍ਰੇਨਾਂ ਰੱਦ ਕਰ ਸਕਦੇ ਹਾਂ। ਲੇਕਿਨ ਦੋ ਮਹੀਨੇ ਲਗਾਤਾਰ ਹੀ ਟ੍ਰੇਨਾਂ ਰੱਦ ਕਰਨ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਉਤੇ ਹੀ ਗੁਰਜੀਤ ਸਿੰਘ ਔਜਲਾ ਨੇ ਦੋਨਾਂ ਦੇਸ਼ਾਂ ਵਿੱਚ ਚੱਲ ਰਹੇ ਵਪਾਰ ਨੂੰ ਲੈ ਕੇ ਤਲਖੀ ਤੇ ਬੋਲਦੇ ਹੋਏ ਕਿਹਾ ਕਿ ਦੋਨਾਂ ਦੇਸ਼ਾਂ ਵਿੱਚ ਵਪਾਰ ਜਰੂਰ ਖੁੱਲਣਾ ਚਾਹੀਦਾ ਹੈ। ਅਸੀਂ ਦੁਬਾਰਾ ਤੋਂ ਸਿਲਕ ਰੂਡ ਇਸ ਨੂੰ ਬਣਾਉਣਾ ਚਾਹੁੰਦੇ ਹਾਂ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਦੋਨਾਂ ਦੇਸ਼ਾਂ ਦਾ ਵਪਾਰ ਖੁੱਲਦਾ ਹੈ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਪਿਆਰ ਅਤੇ ਇਤਫਾਕ ਵੀ ਜਰੂਰ ਵਧੇਗਾ। ਇੱਥੇ ਦੱਸਣ ਯੋਗ ਹੈ ਕਿ ਪਾਇਟੈਕਸ ਮੇਲੇ ਵਿੱਚ ਰੋਜਾਨਾ ਹੀ ਲੱਖਾਂ ਦੀ ਗਿਣਤੀ ਚ ਲੋਕ ਖਰੀਦਾ ਫਰੋਖਤ ਕਰਨ ਵਾਸਤੇ ਪਹੁੰਚਦੇ ਹਨ। ਲੋਕ ਇਹ ਵੀ ਚਾਹੁੰਦੇ ਹਨ ਕਿ ਇਹ ਪਾਇਟਸ ਮੇਲਾ ਜਿਸਦਾ ਹਰ ਸਾਲ ਉਹਨਾਂ ਨੂੰ ਇੰਤਜ਼ਾਰ ਰਹਿੰਦਾ ਹੈ। ਗੁਰਜੀਤ ਸਿੰਘ ਔਜਲਾ ਵੱਲੋਂ ਵੀ ਆਮ ਲੋਕਾਂ ਦੀ ਆਵਾਜ਼ ਚੁੱਕੀ ਜਾ ਰਹੀ ਹੈ, ਤੇ ਇਸ ਪਾਇਟੈਕਸ ਮੇਲੇ ਨੂੰ ਹੋਰ ਵਧਾਉਣ ਲਈ ਵੀ ਕਿਹਾ ਜਾ ਰਿਹਾ ਹੈ। ਉੱਥੇ ਦੂਸਰੇ ਪਾਸੇ ਗੁਰਜੀਤ ਸਿੰਘ ਔਜਲਾ ਵੱਲੋਂ ਪਾਕਿਸਤਾਨ ਤੋਂ ਆਏ ਸਟਾਲਾਂ ਤੇ ਬੋਲਦੇ ਹੋਏ ਕਿਹਾ ਕਿ ਅਗਰ ਦੋਨਾਂ ਦੇਸ਼ਾਂ ਵਿੱਚ ਪਿਆਰ ਅਤੇ ਇਤਫਾਕ ਕਾਇਮ ਕਰਨਾ ਹੈ ਤਾਂ ਸਾਨੂੰ ਇਹ ਸਰਹੱਦਾਂ ਮਟਾਉਣੀਆਂ ਪੈਣਗੀਆਂ ਅਤੇ ਬਿਜਨਸ ਦੋਨਾਂ ਦੇਸ਼ਾਂ ਨੂੰ ਕਰਨੇ ਪੈਣਗੇ ਤਾਂ ਹੀ ਦੋਨੋਂ ਦੇਸ਼ ਇੱਕ ਦੂਸਰੇ ਦੇ ਨਜ਼ਦੀਕ ਆ ਸਕਣਗੇ।