ਫਿਰੋਜ਼ਪੁਰ: ਘਰੇਲੂ ਜਾਇਦਾਦ ਨੂੰ ਲੈਕੇ ਖੂਨ ਦੇ ਰਿਸ਼ਤੇ ਇਸ ਕਦਰ ਫਿਕੇ ਪੈਂਦੇ ਜਾ ਰਹੇ ਨੇ ਕਿ ਹੁਣ ਭਰਾ ਹੀ ਭਰਾ ਦੇ ਦੁਸ਼ਮਣ ਬਣ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਢੋਲੇ ਵਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਕਮਰੇ ਨੂੰ ਲੈਕੇ ਦੋ ਭਰਾ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਗਏ ਹਨ। ਜਖਮੀ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿੱਚ ਦਾਖਲ ਜਖਮੀ ਪਿੱਪਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਾਂਝੇ ਤਿੰਨ ਕਮਰੇ ਸਨ। ਜਿਨ੍ਹਾਂ ਨੂੰ ਦਹੇੜ ਕੇ ਉਸਦਾ ਛੋਟਾ ਭਰਾ ਲਿਜਾ ਰਿਹਾ ਸੀ।
ਜਦ ਉਨ੍ਹਾਂ ਹਿੱਸੇ ਦੇ ਤੌਰ ਤੇ ਕਿਹਾ ਕਿ ਇੱਕ ਕਮਰਾ ਉਨ੍ਹਾਂ ਲਈ ਛੱਡ ਜਾਵੇ ਤਾਂ ਉਸਨੇ ਨਹੀਂ ਛੱਡਿਆ ਜਿਸਨੂੰ ਲੈਕੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ ਅਤੇ ਉਸਦੇ ਭਰਾ ਦੇ ਲੜਕਿਆਂ ਨੇ ਉਸ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸਨੇ ਮੰਗ ਕੀਤੀ ਹੈ ਕਿ ਉਸਨੂੰ ਇੰਨਸਾਫ਼ ਦਿੱਤਾ ਜਾਵੇ ਅਤੇ ਉਸਦਾ ਬਣਦਾ ਹੱਕ ਉਸਨੂੰ ਦਿੱਤਾ ਜਾਵੇ। ਉਧਰ ਜਦੋਂ ਇਸ ਮਾਮਲੇ ਨੂੰ ਲੈਕੇ ਸਿਵਲ ਹਸਪਤਾਲ ਦੇ ਡਾਕਟਰ ਸ਼ਿਵਮ ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਢੋਲੇ ਵਾਲਾ ਤੋਂ ਉਨ੍ਹਾਂ ਕੋਲ ਇੱਕ ਮਰੀਜ਼ ਆਇਆ ਹੈ। ਜਿਸਦੇ ਸਿਰ ਵਿੱਚ ਸੱਟ ਲੱਗੀ ਹੋਈ ਹੈ। ਜਿਸਦਾ ਇਲਾਜ ਕੀਤਾ ਜਾ ਰਿਹਾ ਹੈ।
ਦੂਸਰੇ ਪਾਸੇ ਜਦੋਂ ਪਹਿਲਾਂ ਤੋਂ ਹੀ ਹਸਪਤਾਲ ਦਾਖਲ ਦੂਸਰੇ ਭਰਾ ਮੇਜਰ ਸਿੰਘ ਦਾ ਪੱਖ ਜਾਨਿਆ ਗਿਆ ਤਾਂ ਉਸਨੇ ਕਿਹਾ ਕਿ ਉਨ੍ਹਾਂ ਉੱਪਰ ਝੂਠੇ ਇਲਜਾਮ ਲਗਾਏ ਜਾ ਰਹੇ ਹਨ। ਜਦਕਿ ਉਹ ਤਾਂ ਕੱਲ ਦਾ ਹਸਪਤਾਲ ਵਿੱਚ ਦਾਖਲ ਹੈ।