ਲੁਧਿਆਣਾ : ਲਾਡੋਵਾਲ ਟੋਲ ਪਲਾਜ਼ਾ ਦੇ ਉੱਪਰ ਵੱਧ ਰਹੇ ਰੇਟਾਂ ਨੂੰ ਲੈ ਕੇ ਸਮਾਜ ਸੇਵੀ ਟੀਟੂ ਬਾਣੀਆਂ ਦਾ ਨਾਟਕੇ ਢੰਗ ਦੇ ਨਾਲ ਰੋਸ਼ ਜਾਹਿਰ ਕੀਤਾ।
ਟੋਲ ਪਲਾਜਾ ਤੇ ਬੈਂਡ ਵਾਜਿਆਂ ਦੇ ਨਾਲ ਟੀਟੂ ਬਾਣੀਆਂ ਪਹੁੰਚੇ। ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਵਧੇ ਹੋਏ ਰੇਟਾ ਦਾ ਰੋਸ਼ ਜਤਾਇਆ। ਪੂਰੇ ਟੋਲ ਪਲਾਜਾ ਤੇ ਵਾਜੇ ਵਜਾਏ ਅਤੇ ਕਿਹਾ ਕਿ ਕੋਈ ਵੀ ਸਿਆਸੀ ਆਗੂ ਲੁਧਿਆਣਾ ਦੇ ਟੋਲ ਪਲਾਜ਼ੇ ਦੀ ਗੱਲ ਨਹੀਂ ਕਰਦਾ। ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਆਏ ਦਿਨ ਬਿਆਨ ਹੁੰਦਾ ਹੈ ਕਿ ਪੰਜਾਬ ਦੇ ਇਸ ਜਗ੍ਹਾ ਉੱਤੇ ਟੋਲ ਬੰਦ ਕਰ ਦਿੱਤਾ ਗਿਆ ਹੈ। ਪਰ ਪੰਜਾਬ ਦਾ ਵੱਡਾ ਟੋਲ ਪਲਾਜ਼ਾ ਜਿਸ ਦੇ ਆਏ ਦਿਨ ਰੇਟ ਵਧਦੇ ਜਾ ਰਹੇ ਹਨ। ਉਸ ਦੇ ਉੱਪਰ ਕੋਈ ਵੀ ਸਿਆਸੀ ਆਗੂ ਬੋਲਣ ਲਈ ਤਿਆਰ ਨਹੀਂ।
