ਅੰਮ੍ਰਿਤਸਰ : ਬੀਤੇ ਦਿਨੀਂ ਸੰਸਦ ਵਿੱਚ ਹੋਏ ਕਥਿਤ ਪ੍ਰਦਰਸ਼ਨ ਰੂਪੀ ਹਮਲੇ ਵਿਚ ਉਥੇ ਮੌਜੂਦ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਦਿਖਾਈ ਗਈ ਦਲੇਰੀ ਨਾਲ ਕਾਂਗਰਸੀ ਗਦ ਗਦ ਨਜਰ ਆ ਰਹੇ ਹਨ। ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪੁਹੰਚੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਹੇਠ ਕਾਂਗਰਸੀ ਵਰਕਰਾਂ ਅਤੇ ਸਾਬਕਾ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਤੇ ਬੀਤੇ ਦਿਨੀਂ ਹੋਏ ਕਥਿਤ ਅਟੈਕ ਦੌਰਾਨ ਪ੍ਰਮਾਤਮਾ ਨੇ ਉਨ੍ਹਾਂ ਤੋਂ ਵੱਡਾ ਕਾਰਜ ਕਰਾਇਆ ਹੈ। ਹਾਲਾਂਕਿ ਇਹ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਲਰ ਸਮੋਗ ਬੰਬ ਸੀ। ਜੌ ਕਿ ਉਨ੍ਹਾਂ ਵਲੋਂ ਸੰਸਦ ਤੋਂ ਬਾਹਰ ਸੁਟਿਆ ਗਿਆ ਅਤੇ ਇਸ ਘਟਨਾ ਵਿਚ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਉਹ ਸਿਰਫ ਕਲਰ ਸਮੋਕ ਬੰਬ ਹੀ ਸੀ। ਜਿਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਉਹਨਾਂ ਕਿਹਾ ਕਿ ਮੈਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਕਲਰ ਸਮੋਕ ਬੰਬ ਨੂੰ ਫੜਿਆ। ਅਗਰ ਉਹ ਅਸਲ ਵਿੱਚ ਬੰਬ ਹੁੰਦਾ ਤਾਂ ਅੱਜ ਤਿਰੰਗਾ ਉਹਨਾਂ ਦੇ ਉੱਪਰ ਹੋਣਾ ਸੀ। ਲੇਕਿਨ ਪਰਮਾਤਮਾ ਦੀ ਬਹੁਤ ਜਿਆਦਾ ਕਿਰਪਾ ਹੈ ਕਿ ਤਿਰੰਗਾ ਉਹਨਾਂ ਦੇ ਗਲ ਵਿੱਚ ਹੈ ਅਤੇ ਸਾਰੇ ਉਹਨਾਂ ਦਾ ਸਨਮਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਪਰਿਵਾਰਿਕ ਮੈਂਬਰਾਂ ਚ ਵੀ ਬਹੁਤ ਖੁਸ਼ੀ ਦੀ ਲਹਿਰ ਹੈ ਅਤੇ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਹੋਈ ਤਾਂ ਪਰਿਵਾਰ ਨੇ ਵੀ ਕਿਹਾ ਕਿ ਗੁਰਜੀਤ ਔਜਲਾ ਨੇ ਅਸਲ ਵਿੱਚ ਪਰਿਵਾਰ ਦਾ ਨਾਮ ਅੱਜ ਰੋਸ਼ਨ ਕੀਤਾ ਹੈ।
ਇਸ ਦੌਰਾਨ ਸਾਬਕਾ ਕੈਬਨਟ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਗੁਰਜੀਤ ਸਿੰਘ ਔਜਲਾ ਨੇ ਜਿੱਥੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਉੱਥੇ ਹੀ ਆਪਣੇ ਅੰਮ੍ਰਿਤਸਰ ਦਾ ਨਾਮ ਵੀ ਰੋਸ਼ਨ ਕੀਤਾ ਹੈ ਅਤੇ ਸਾਨੂੰ ਆਪਣੇ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਮਾਣ ਹੈ ਅਤੇ ਪੰਜਾਬੀ ਹਮੇਸ਼ਾ ਹੀ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਆਪਣੇ ਪਿਤਾ ਨੂੰ ਲੈਣ ਪਹੁੰਚੇ ਗੁਰਜੀਤ ਸਿੰਘ ਔਜਲਾ ਦੇ ਪੁੱਤਰ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ, ਕੀ ਉਹਨਾਂ ਦੇ ਪਿਤਾ ਨੇ ਬਹੁਤ ਹੀ ਨਾਮ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਆਪਣੇ ਪਿਤਾ ਦੇ ਨਾਲ ਨਵਾਂ ਸੰਸਦ ਭਵਨ ਦੇਖਣ ਜਾਣਾ ਸੀ। ਲੇਕਿਨ ਉੱਥੇ ਹਾਦਸਾ ਵਾਪਰਨ ਦੇ ਕਾਰਨ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਮਿਲੀ। ਉਹਨਾਂ ਕਿਹਾ ਕਿ ਜਦੋਂ ਸੰਸਦ ਚ ਹਮਲਾ ਹੋਇਆ ਤਾਂ ਸਾਡਾ ਪਰਿਵਾਰ ਪੂਰੀ ਤਰੀਕੇ ਡਰ ਗਿਆ ਸੀ। ਲੇਕਿਨ ਜਿਸ ਤਰ੍ਹਾਂ ਹੀ ਉਹਨਾਂ ਦੀ ਆਪਣੇ ਪਿਤਾ ਗੁਰਜੀਤ ਔਜਲਾ ਨਾਲ ਗੱਲ ਹੋਈ ਤੇ ਉਹਨਾਂ ਨੂੰ ਆਪਣੇ ਪਿਤਾ ਤੇ ਬਹੁਤ ਹੀ ਗਰਵ ਮਹਿਸੂਸ ਹੋਇਆ। ਜ਼ਿਕਰਯੋਗ ਹੈ ਕਿ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ ‘ਤੇ ਬੁੱਧਵਾਰ ਨੂੰ ਵਾਪਰੀ ਇਸ ਘਟਨਾ ‘ਚ ਪੰਜਾਬ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਨੇ 2 ਵਿਅਕਤਿਆਂ ਵੱਲੋਂ ਸੁੱਟਿਆ ਗਿਆ, ਕਲਰ ਬੰਬ ਚੁੱਕ ਕੇ ਬਾਹਰ ਸੁੱਟ ਦਿੱਤਾ ਸੀ। ਜਿਸ ਦੀ ਬਹਾਦਰੀ ਨੂੰ ਦੇਖਦੇ ਹੋਏ ਹੁਣ ਹਰ ਪਾਸੇ ਗੁਰਜੀਤ ਸਿੰਘ ਗੋਜਲਾ ਦੀ ਚਰਚਾ ਹੋ ਰਹੀ ਹੈ।
