ਚੰਡੀਗੜ੍ਹ : ਸੈਕਟਰ 43 ਬੱਸ ਸਟੈਂਡ ਦੇ ਲੇਡੀਜ਼ ਵਾਸ਼ਰੂਮ ਵਿੱਚ 7 ਦਿਨਾਂ ਦੇ ਬੱਚੇ ਨੂੰ ਅਣਪਛਾਤੇ ਵਿਅਕਤੀ ਛੱਡ ਕੇ ਫਰਾਰ ਹੋ ਗਏ। ਦੱਸ ਦਈਏ ਕਿ ਸਫ਼ਾਈ ਦੌਰਾਨ ਜਦੋਂ ਸਫ਼ਾਈ ਕਰਮਚਾਰੀਆਂ ਨੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਦੀ ਉਮਰ 7 ਦਿਨ ਦੱਸੀ ਜਾ ਰਹੀ ਹੈ। ਬੱਚੇ ਨੂੰ ਪੂਰੀ ਤਰ੍ਹਾਂ ਕੱਪੜਿਆਂ ‘ਚ ਲਪੇਟਿਆ ਹੋਇਆ ਸੀ। ਬੱਚਾ ਜ਼ਿੰਦਾ ਅਤੇ ਪੂਰੀ ਤਰ੍ਹਾਂ ਤੰਦਰੁਸਤ ਦੱਸਿਆ ਜਾ ਰਿਹਾ ਹੈ। ਪੁਲਿਸ ਟੀਮ ਵੱਲੋਂ ਮੈਡੀਕਲ ਸਟਾਫ ਦੀ ਮਦਦ ਨਾਲ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਨੇੜੇ ਦੇ ਸੀਸੀਟੀਵੀ ਕੈਮਰਿਆਂ ਰਾਹੀਂ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
