ਪੰਜਾਬ: Karva Chauth 'ਤੇ ਬਜ਼ਾਰ 'ਚ ਲੱਗੀਆ ਰੌਣਕਾਂ, Rajasthan ਤੋਂ ਆਏ ਕਾਰੀਗਰ , ਦੇਖੋਂ ਵੀਡਿਓ

ਪੰਜਾਬ: Karva Chauth 'ਤੇ ਬਜ਼ਾਰ 'ਚ ਲੱਗੀਆ ਰੌਣਕਾਂ, Rajasthan ਤੋਂ ਆਏ ਕਾਰੀਗਰ , ਦੇਖੋਂ ਵੀਡਿਓ

ਲੁਧਿਆਣਾ: ਭਾਰਤੀ ਔਰਤਾਂ ਵਿੱਚ ਕਰਵਾਚੌਥ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਖਾਸ ਕਰਕੇ ਇਹ ਵਿਆਹੁਤਾ ਔਰਤਾਂ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਇਸ ਵਾਰ ਇਹ ਤਿਉਹਾਰ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਕਾਰਨ ਹੁਣ ਕਰਵਾਚੌਥ ਦੇ ਵਰਤ ਨੂੰ ਲੈ ਕੇ ਬਜ਼ਾਰਾਂ ਵਿੱਚ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ। ਖਾਸ ਕਰਕੇ ਔਰਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਬਾਜ਼ਾਰਾਂ ਵਿੱਚ ਔਰਤਾਂ ਦੀਆਂ ਦੁਕਾਨਾਂ ਵਿੱਚ ਭਾਰੀ ਭੀੜ ਹੈ। ਔਰਤਾਂ ਖਾਸ ਤੌਰ 'ਤੇ ਰਾਜਸਥਾਨ ਦੇ ਮਹਿੰਦੀ ਕਲਾਕਾਰਾਂ ਦੀ ਟੀਮ ਤੋਂ ਮਹਿੰਦੀ ਲਗਾਉਣਾ ਪਸੰਦ ਕਰਦੀਆਂ ਹਨ। ਮਹਿੰਦੀ ਲਗਾਉਣ ਨੂੰ ਲੈ ਕੇ ਔਰਤਾਂ 'ਚ ਕਾਫੀ ਉਤਸ਼ਾਹ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬਾਜ਼ਾਰਾਂ 'ਚ ਪੁੱਜੀਆਂ ਔਰਤਾਂ ਨੇ ਦੱਸਿਆ ਕਿ ਕਰਵਾ ਚੌਥ ਦੇ ਵਰਤ 'ਤੇ ਇਸ ਵਾਰ ਬਾਜ਼ਾਰਾਂ 'ਚ ਭਾਰੀ ਰੌਣਕ ਹੈ | ਇਹ ਔਰਤਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ | ਵਿਆਹਤਾ ਔਰਤ ਵੱਲੋਂ ਆਪਣੇ ਪਤੀ ਦੀ ਲੰਬੀ ਉਮਰ ਲਈ ਇਹ ਵਰਤ ਰੱਖਿਆ ਜਾਂਦਾ ਹੈ। ਸਾਰਾ ਦਿਨ ਭੁੱਖਾ ਰਹਿ ਕੇ ਸ਼ਾਮ ਨੂੰ ਚੰਦਰਮਾ ਦੇਖ ਕੇ ਇਹ ਵਰਤ ਖੋਲਿਆ ਜਾਂਦਾ ਹੈ।