ਪੰਜਾਬ: ਗੁਰਮੀਤ ਸਿੰਘ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਜੋ ਸੰਭਾਲਿਆ ਅਹੁਦਾ, ਦੇਖੋਂ ਵੀਡਿਓ

ਪੰਜਾਬ: ਗੁਰਮੀਤ ਸਿੰਘ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਜੋ ਸੰਭਾਲਿਆ ਅਹੁਦਾ, ਦੇਖੋਂ ਵੀਡਿਓ

ਕੋਟਕਪੂਰਾ: ਅੱਜ ਕੋਟਕਪੂਰਾ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਗੁਰਮੀਤ ਸਿੰਘ ਵੱਲੋਂ ਇੱਕ ਸਮਾਗਮ ਕਰ ਆਪਣਾ ਕਾਰਜਭਾਰ ਸੰਭਾਲਿਆ ਗਿਆ। ਜਿਸ ਸਮਾਗਮ ਚ ਵਿਸ਼ੇਸ਼ ਤੋਰ ਤੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸ਼ਿਰਕਤ ਕੀਤੀ ਗਈ। ਜਿਨ੍ਹਾਂ ਵੱਲੋਂ ਗੁਰਮੀਤ ਸਿੰਘ ਦੀ ਚੇਅਰਮੈਨ ਵੱਜੋ ਤਾਜਪੋਸ਼ੀ ਕੀਤੀ। ਇੰਸ ਮੋਕੇ ਉਨ੍ਹਾਂ ਵੱਲੋਂ ਗੁਰਮੀਤ ਸਿੰਘ ਨੀ ਲੋਕ ਹਿਤਾਂ ਲਈ ਸਦਾ ਤੱਤਪਰ ਰਹਿਣ ਅਤੇ ਆਪਣੀ ਜਿੰਮੇਦਾਰੀ ਤਨਦੇਹੀ ਨਾਲ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਆ।

ਅੱਜ ਮੋਹਾਲੀ ਦੇ ਵਿਧਾਇਕ ਤੇ ਹੋਈ ਈਡੀ ਦੀ ਰੇਡ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੇਂਦਰੀ ਏਜੇਂਸੀਆ ਦੀ ਦੁਰਵਰਤੋਂ ਕਰ ਉਨ੍ਹਾਂ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਨ੍ਹਾਂ ਵੱਲੋਂ ਦੇਸ਼ ਦੇ ਮੁੱਦਿਆਂ ਜਿਨ੍ਹਾਂ ਚ ਮਹਿੰਗਾਈ, ਬੇਰੋਜਗਾਰੀ,ਛੋਟੇ ਵਪਾਰੀਆਂ ਨੂੰ ਨੁਕਸਾਨ ਅਤੇ ਹੋਰ ਮੁੱਦਿਆਂ ਤੇ ਸਵਾਲ ਕੀਤੇ ਜਾਂਦੇ ਹਨ। ਇਸੇ ਤਹਿਤ ਭਾਵੇ ਮਨੀਸ਼ ਸਿਸੋਦੀਆ ਹੋਣ ਸੰਜੇ ਸਿੰਘ ਹੋਣ ਯਾ ਆਮ ਆਦਮੀ ਪਾਰਟੀ ਦੇ ਨੇਤਾ ਹੋਣ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਇਹ ਖੇਡ ਖੇਡੀ ਜ਼ਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪਰ ਕੇਂਦਰ ਸਰਕਾਰ ਇਸ ਸਾਰੇ ਚ ਕਾਮਯਾਬ ਨਹੀਂ ਹੋ ਸਕੇਗੀ ਅਤੇ ਬਿਨ੍ਹਾਂ ਕਿਸੇ ਡਰ ਅਸ਼ੀ ਲੋਕਾਂ ਦੇ ਮੁੱਦਿਆਂ ਲਈ ਲੜਦੇ ਰਹਾਂਗੇ।