ਪੰਜਾਬ : ਪਤੀ ਪਤਨੀ ਅਤੇ ਭਾਭੀ ਦੇ ਕਤਲ ਕੇਸ ਵਿੱਚ ਦੋਸ਼ੀ ਕੀਤਾ ਗ੍ਰਿਫਤਾਰ

ਪੰਜਾਬ : ਪਤੀ ਪਤਨੀ ਅਤੇ ਭਾਭੀ ਦੇ ਕਤਲ ਕੇਸ ਵਿੱਚ ਦੋਸ਼ੀ ਕੀਤਾ ਗ੍ਰਿਫਤਾਰ

ਤਰਨਤਾਰਨ : ਐਸ.ਐਸ.ਪੀ ਅਸ਼ਵਨੀ ਕਪੂਰ ਦੇ ਆਦੇਸ਼ਾ ਤੇ ਕੁੱਝ ਦਿਨ ਪਹਿਲਾਂ ਪੁਲਿਸ ਵੱਲੋਂ ਮੁਕੱਦਮਾ ਨੰਬਰ 96 ਪਿੰਡ ਤੁੰਗ ਵਿੱਚ ਪਤੀ ਪਤਨੀ ਅਤੇ ਭਾਭੀ ਦੇ ਕਤਲ ਨੂੰ ਟਰੇਸ ਕਰਦੇ ਹੋਏ ਦੋਸ਼ੀ ਮਨਦੀਪ ਸਿੰਘ  ਉਰਫ ਮਨੀ ਪੁੱਤਰ ਮੰਦਰ ਸਿੰਘ ਵਾਸੀ  ਸਾਹਪੀਣੀ 18 ਏ.ਐਮ.ਪੀ ਹਨੂੰਮਾਨਗੜ ਰਾਜਸਥਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੋ ਉਕਤ ਦੋਸ਼ੀ ਦਾ ਪੁਲਿਸ ਨੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ।
 
ਦੌਸ਼ੀ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦਸਿਆ ਕਿ ਚਾਰ ਵਿਆਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਦੋਸ਼ੀ ਦੇ ਨਾਲ ਉਸਦੇ ਸਾਥੀ ਗੁਰਦਾਸ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਨਾਵਾਲੀ  ਜਿਲ੍ਹਾ ਸ੍ਰੀ ਗੰਗਾਨਗਰ, ਮਹਿਕਦੀਪ ਸਿੰਘ ਵਾਸੀ ਘੜਸਾਣਾ ਜਿਲ੍ਹਾ ਸ੍ਰੀ ਗੰਗਾਨਗਰ ਅਤੇ ਰਾਜਾ ਵਾਸੀ ਦਲੀਵਾਲਾ ਥਾਣਾ ਹਨੂੰਮਾਨਗੜ ਸਨ। ਦੋਸ਼ੀ ਨੇ ਇਹ ਵੀ ਦੱਸਿਆ ਕੀ  ਗੁਰਦਾਸ ਸਿੰਘ ਰਾਮਪੁਰਾ ਫੂਲ ਵਿਖੇ ਮਿਲ ਸਕਦਾ ਹੈ। ਜਿਸ ਤੇ ਸੀ.ਆਈ.ਏ ਸਟਾਫ ਅਤੇ ਥਾਣਾ ਹਰੀਕੇ ਦੀਆਂ ਪੁਲਿਸ ਪਾਰਟੀਆਂ ਨੇ ਰਾਮਪੁਰਾ ਫੂਲ ਤੋਂ ਦੋਸ਼ੀ ਗੁਰਦਾਸ ਸਿੰਘ ਨੂੰ ਗ੍ਰਿਫਤਾਰ ਕਰ ਅਦਾਲਤ ਚ ਪੇਸ਼ ਕਰ 5 ਦਿਨ ਦਾ ਰਿਮਾਂਡ ਹਾਸਲ ਕਰ ਲਿਆ । ਜੋ ਉਕਤ ਦੋਸ਼ੀ ਪਰ ਪਹਿਲਾਂ ਵੀ ਵੱਖ ਵੱਖ ਧਾਰਾਵਾਂ ਤਹਿਤ ਕੁੱਲ 7 ਮੁਕੱਦਮੇ ਦਰਜ ਹਨ।ਦੋਰਾਨੇ ਰਿਮਾਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਵਲੋਂ ਫਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।