ਪੰਜਾਬ : ਪੁਲਿਸ ਸਟੇਸ਼ਨ ਤੋਂ ਮਹਿਜ਼ 200 ਮੀਟਰ ਦੂਰੀ ਤੇ ਹੋਇਆ ਜ਼ਬਰਦਸਤ ਹੰਗਾਮਾ, ਦੇਖੋ ਵੀਡੀਓ

ਅੰਮ੍ਰਿਤਸਰ : ਹਾਲਾਤ ਦਿਨ ਪ੍ਰਤੀ ਦਿਨ ਬਦ ਤੋ ਬਤਰ ਹੁੰਦੇ ਜਾ ਰਹੇ ਹਨ। ਆਏ ਦਿਨ ਹੀ ਲੁੱਟਖੋ ਚੋਰੀ ਤੇ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ। ਲੋਕ ਘਰ ਤੋਂ ਨਿਕਲਣ ਲੱਗਿਆਂ ਵੀ ਡਰਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਠਾਣਾ ਡੀ ਡਿਵੀਜ਼ਨ ਤੋਂ ਮਹਿਜ਼ 200 ਮੀਟਰ ਦੂਰੀ ਦਾ ਹੈ ਜਿੱਥੇ ਕਿ 2 ਮੋਟਰਸਾਈਕਲ ਸਵਾਰ ਵਿਅਕਤਿਆਂ ਵੱਲੋਂ ਇੱਕ ਕਾਰ ਚਾਲਕ ਨਾਲ ਬੁਰੀ ਤਰੀਕੇ ਝਗੜਾ ਕੀਤਾ ਗਿਆ, ਤੇ ਉਹਨਾਂ ਦੀ ਕਾਰ ਤੋੜੀ ਗਈ। ਇਸ ਦੌਰਾਨ ਬਚਾਵ ਲਈ ਆਏ ਰਾਹਗੀਰਾਂ ਦੇ ਵੀ ਬੁਰੀ ਤਰੀਕੇ ਨਾਲ ਕੁੱਟ ਮਾਰ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਰਕੇਸ਼ ਅਰੋੜਾ ਨੇ ਦੱਸਿਆ ਕਿ ਉਹ ਬਿਆਸ ਤੋਂ ਅੰਮ੍ਰਿਤਸਰ ਆਪਣੇ ਘਰ ਆਏ ਸਨ, ਤਾਂ ਥਾਣਾ ਡੀ ਡਿਵੀਜ਼ਨ ਤੋਂ ਥੋੜੀ ਦੂਰੀ ਤੇ ਹੀ ਲਹੋਰੀ ਗੇਟ ਚੌਂਕ ਦੇ ਨਜ਼ਦੀਕ ਉਹਨਾਂ ਦੀ ਕਾਰ ਦੇ ਅੱਗੇ ਅਚਾਨਕ ਇੱਕ ਮੋਟਰਸਾਈਕਲ ਆ ਕੇ ਰੁਕ ਗਿਆ। ਤੇ ਉਹਨਾਂ ਨਾਲ ਝਗੜਨ ਲੱਗਾ ਕਿ ਕਾਰਨ ਉਹਨਾਂ ਦੇ ਮੋਟਰਸਾਈਕਲ ਨੂੰ ਸਾਈਡ ਮਾਰੀ ਹੈ।
ਕਾਰ ਚਾਲਕ ਰਕੇਸ਼ ਅਰੋੜਾ ਨੇ ਕਿਹਾ ਮੇਰਾ ਪਰਿਵਾਰ ਕਾਰ ਦੇ ਵਿੱਚ ਨਾਲ ਹੋਣ ਕਰਕੇ ਮੈਂ ਮੋਟਰਸਾਈਕਲ ਚਾਲਕਾਂ ਤੋਂ ਬਿਨਾਂ ਗੱਲ ਦੀ ਹੀ ਮਾਫੀ ਮੰਗਦਾ ਰਿਹਾ। ਲੇਕਿਨ ਫਿਰ ਵੀ ਉਹਨਾਂ ਵੱਲੋਂ ਕਾਰ ਦਾ ਸ਼ੀਸ਼ਾ ਤੋੜ ਕੇ ਸਾਡੇ ਕੋਲ ਕਾਰ ਖੋਣ ਦੀ ਕੋਸ਼ਿਸ਼ ਕੀਤੀ। ਇਨੇ ਵਿੱਚ ਬਚਾਵ ਵਾਸਤੇ ਆਏ ਇੱਕ ਵਿਅਕਤੀ ਦੇ ਵੀ ਸਿਰ ਦੇ ਉੱਤੇ ਉਹਨਾਂ ਨੇ ਪਿਸਤੋਲ ਦਾ ਵੱਟ ਮਾਰ ਕੇ ਉਸਨੂੰ ਵੀ ਬੁਰੀ ਤਰੀਕੇ ਜਖਮੀ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਇਸ ਸਬੰਧੀ ਥਾਣਾ ਡੀ ਡਿਵੀਜ਼ਨ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਰਕੇਸ਼ ਅਰੋੜਾ ਤੇ ਉਸ ਦੇ ਪਰਿਵਾਰ ਨੇ ਦੱਸਿਆ ਕਿ ਹਮਲਾਵਰ ਵਿਅਕਤੀ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਅਤੇ ਫਿਲਹਾਲ ਉਹਨਾਂ ਵੱਲੋਂ ਹੁਣ ਹਮਲਾਵਾਰਾਂ ਦਾ ਮੋਟਰਸਾਈਕਲ ਪੁਲਿਸ ਨੂੰ ਦੇ ਦਿੱਤਾ ਗਿਆ ਹੈ।
ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ। ਦੂਜੇ ਪਾਸੇ ਜਖਮੀ ਵਿਅਕਤੀ ਨੇ ਦੱਸਿਆ ਕਿ 2 ਮੋਟਰਸਾਈਕਲ ਸਵਾਰ ਵਿਅਕਤੀ ਨਾਜਾਇਜ਼ ਤੌਰ ਤੇ ਲਹੋਰੀ ਗੇਟ ਚੌਂਕ ਵਿੱਚ ਇੱਕ ਰਾਹ ਜਾਂਦਾ ਕਾਰ ਚਾਲਕ ਨੂੰ ਪਰੇਸ਼ਾਨ ਕਰ ਰਹੇ ਸਨ। ਤਾਂ ਜਦੋਂ ਉਹ ਬਚਾਵ ਕਰਨ ਵਾਸਤੇ ਅੱਗੇ ਨੂੰ ਵਧੇ ਤਾਂ ਮੋਟਰਸਾਈਕਲ ਸਵਾਰ ਵਿਅਕਤਿਆਂ ਨੇ ਔਰਤ ਦੇ ਉੱਪਰ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰੀਕੇ ਜਖਮੀ ਕਰ ਦਿੱਤਾ। ਇਸ ਸਾਰੇ ਮਾਮਲੇ ਵਿੱਚ ਥਾਣਾ ਡੀਡਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਕਿਹਾ ਲੋਹਰੀ ਗੇਟ ਨਜ਼ਦੀਕ ਮੋਟਰਸਾਈਕਲ ਸਵਾਰ 2 ਵਿਅਕਤਿਆਂ ਵੱਲੋਂ ਰਕੇਸ਼ ਅਰੋੜਾ ਨਾਮਕ ਵਿਅਕਤੀ ਦੀ ਕਾਰ ਦੇ ਉੱਪਰ ਹਮਲਾ ਕੀਤਾ ਗਿਆ ਤੇ ਇੱਕ ਗੱਜਨ ਸਿੰਘ ਨਾਮ ਵਿਅਕਤੀ ਨੂੰ ਜਖਮੀ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਲਿੱਤਾ ਹੈ ਅਤੇ ਮੋਟਰਸਾਈਕਲ ਆਰਟੀਓ ਦਫਤਰ ਵੈਰੀਫਾਈ ਕਰਕੇ ਜਲਦ ਹੀ ਆਰੋਪੀਆਂ ਦੀ ਭਾਲ ਕੀਤੀ ਜਾਵੇਗੀ ਤੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
