ਲੁਧਿਆਣਾ : ਥਾਣਾ ਸਾਹਨੇਵਾਲ ਸਾਲ 2020 ਵਿੱਚ ਇੱਕ ਪੀੜਤਾ ਲੜਕੀ ਨੇ ਉਸਨਾ ਨਾਲ ਬਲਾਤਕਾਰ ਦਾ ਮਾਮਲਾ ਦਰਜ ਕਰਾਇਆ ਸੀ। ਜਿਸ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਹ ਸਾਰਾ ਮਾਮਲਾ ਮਾਨਯੋਗ ਕੋਰਟ ਵਿੱਚ ਚੱਲਿਆ। ਉਸ ਤੋਂ ਬਾਅਦ ਮਾਨਯੋਗ ਕੋਰਟ ਨੇ ਦੋਸ਼ੀ ਨੂੰ ਅੱਜ 20 ਸਾਲ ਦੀ ਸਜ਼ਾ ਅਤੇ ਅਤੇ ਦੋਸ਼ੀ ਨੂੰ ਇਕ ਲੱਖ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਹੈ।
ਦੱਸਣ ਯੋਗ ਹੈ ਕਿ ਲੜਕੀ ਦੇ ਪਿਤਾ ਕੋਲ ਹੀ ਦੋਸ਼ੀ ਕੰਮ ਕਰਦਾ ਸੀ ਅਤੇ ਕੁਝ ਕਾਰਨਾਂ ਕਰਕੇ ਲੜਕੀ ਦੇ ਘਰੇ ਹੀ ਦੋਸ਼ੀ ਰਹਿਣ ਲੱਗਾ ਅਤੇ ਉਸ ਤੋਂ ਬਾਅਦ ਲੜਕੀ ਨੂੰ ਚਾਕੂ ਨਾਲ ਡਰਾ ਧਮਕਾ ਕੇ ਉਸ ਨਾਲ ਰੇਪ ਕੀਤਾ। ਜਦ ਲੜਕੀ ਗਰਭਵਤੀ ਹੋ ਗਈ ਅਤੇ ਉਸਦੇ ਮਾਪਿਆਂ ਨੂੰ ਪਤਾ ਲੱਗਿਆ, ਉਹਨਾਂ ਨੇ ਤੁਰੰਤ ਦੋਸ਼ੀ ਤੇ ਮਾਮਲਾ ਦਰਜ ਕਰਵਾਇਆ। ਇਸ ਸਾਰੇ ਮਾਮਲੇ ਵਿੱਚ ਅੱਜ ਮਾਨਯੋਗ ਕੋਰਟ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ।