ਪੰਜਾਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹੁਲ ਗਾਂਧੀ ਤੇ ਚੁੱਕੇ ਗਏ ਸਵਾਲ, ਦੇਖੋ ਵੀਡਿਓ

ਅੰਮ੍ਰਿਤਸਰ : ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਬੇਸ਼ੱਕ ਦੋ ਦਿਨ ਤੋਂ ਅੰਮ੍ਰਿਤਸਰ ਦੇ ਵਿੱਚ ਹਨ ਅਤੇ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕੀਤੀ ਜਾ ਰਹੀ ਹੈ। ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਹੀ ਉਹਨਾਂ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਅਤੇ 1984 ਨੂੰ ਲੈ ਕੇ ਉਹਨਾਂ ਕੋਲ ਸਵਾਲ ਵੀ ਪੁੱਛੇ ਜਾ ਰਹੇ ਹਨ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਗੁਰਚਰਨ ਸਿੰਘ ਗਰੇਵਾਲ ਵੱਲੋਂ ਵੀ ਰਾਹੁਲ ਗਾਂਧੀ ਤੇ ਸਵਾਲ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਬੇਸ਼ੱਕ ਦੋ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੇਵਾ ਕਰਦੇ ਰਹੇ ਹਨ ਲੇਕਿਨ ਉਹਨਾਂ ਦੀ ਸੇਵਾ 'ਚ ਕੋਈ ਵੀ ਵਿਘਨ ਨਾ ਪਵੇ, ਇਸ ਕਰਕੇ ਸਿੱਖ ਕੌਮ ਨੇ ਪੂਰਾ ਸਾਥ ਦਿੱਤਾ ਹੈ।
ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦੀ ਦਾਦੀ ਅਤੇ ਉਹਨਾਂ ਦੇ ਪਿਤਾ ਵੱਲੋਂ ਸਿੱਖ ਕੌਮ ਤੇ ਤਸ਼ੱਦਦ ਢਾਇਆ ਗਿਆ ਸੀ। ਉਸ ਨੂੰ ਯਾਦ ਕਰਦੇ ਹੋਏ, ਉਹਨਾਂ ਨੂੰ ਜਰੂਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਸੀ। ਅੱਗੇ ਬੋਲਦੇ ਹੋਏ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਨਾ ਤਾਂ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਮੀਟਿੰਗ ਕੀਤੀ ਗਈ ਅਤੇ ਨਾ ਹੀ ਉਹਨਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ਸੇਵਾ ਉਨੀ ਦੇਰ ਤੱਕ ਸਫਲ ਨਹੀਂ ਹੋ ਸਕਦੀ। ਜਿੰਨੇ ਦੇਰ ਤੱਕ ਉਹ ਆਪਣੇ ਪਿਤਾ ਅਤੇ ਦਾਦੀ ਵੱਲੋਂ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਦੀ ਮਾਫੀ ਨਹੀਂ ਮੰਗਦੇ।
ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਖਾਲਿਸਤਾਨ ਦੇ ਨਾਲ ਜੋੜਿਆ ਜਾ ਰਿਹਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਦੀ ਇਹ ਸੇਵਾ ਅਤੇ ਰਾਹੁਲ ਗਾਂਧੀ ਦੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਫੇਰੀ ਨੂੰ ਲੈ ਕੇ ਸਿੱਖਾਂ ਨੇ ਇਸ ਉੱਤੇ ਵੀ ਆਪਣੀ ਇਗਜ਼ਾਮਪਲ ਸੈਟ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਰਾਹੁਲ ਗਾਂਧੀ ਸਿੱਖ ਕੌਮ ਤੋਂ ਉਹਨਾਂ ਦੇ ਪਿਤਾ ਦੇ ਦਾਦੀ ਵੱਲੋਂ ਕੀਤੇ ਗਏ ਤਸ਼ੱਦਦ ਦੀ ਮਾਫੀ ਮੰਗਣ।
