ਪੰਜਾਬ : ਪੁਲਿਸ ਨੇ ਜੂਏ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਕੀਤੀ ਰਿਕਵਰ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਜੂਏ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਕੀਤੀ ਰਿਕਵਰ, ਦੇਖੋ ਵੀਡਿਓ

ਜੂਆ ਖੇਡ ਰਹੇ 21 ਲੋਕਾਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ : ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਿਸ ਵਿੱਚ ਇਲਾਕੇ ਦੇ ਵਿੱਚ ਪੁਲਿਸ ਨੇ ਜੂਆ ਖੇਡ ਰਹੇ 21 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ ਗੈਂਬਲਿੰਗ ਐਕਟ ਦਾ ਮਾਮਲਾ ਦਰਜ ਕੀਤਾ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਪੀਐਸ ਵਿਰਕ ਨੇ ਪੱਤਰਕਾਰ ਵਾਰਤਾ ਦੇ ਵਿੱਚ ਦੱਸਿਆ ਕਿ ਸੀਆਈਏ ਸਟਾਫ ਨੂੰ ਪਿਛਲੇ ਕਈ ਦਿਨਾਂ ਤੋਂ ਸੂਚਨਾ ਦੇ ਆਧਾਰ ਤੇ ਇਕ ਰੇਡ ਕੀਤਾ ਗਿਆ। ਜਿਸ ਵਿੱਚ ਆਰ ਬੀ ਐਸਟੇਟ ਲੋਹਰਕਾ ਰੋਡ ਤੋਂ 21 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਗੈਂਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿਰਕ ਨੇ ਦੱਸਿਆ ਕਿ ਸੀਆਈਏ ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਦੋਂ ਫਾਰਮ ਹਾਊਸ ਤੇ ਰੇਡ ਕੀਤਾ ਗਿਆ ਤਾਂ ਇਹ ਲੋਕ ਉਸ ਵੇਲੇ ਜੂਆ ਖੇਡ ਰਹੇ ਸਨ ਅਤੇ ਪੁਲਿਸ ਦੀ ਰੇਡ ਦੀ ਵੀਡੀਓਗ੍ਰਾਫੀ ਨਾਲ ਹੀ ਕੀਤੀ ਜਾ ਰਹੀ ਸੀ। ਜਿਸ ਵਿੱਚ ਇਹਨਾਂ ਸਾਰਿਆਂ ਲੋਕਾਂ ਨੂੰ ਮੌਕੇ ਤੇ ਹੀ ਸਬੂਤਾਂ ਸਹਿਤ ਗ੍ਰਿਫਤਾਰ ਕਰ ਲਿੱਤਾ ਗਿਆ।

ਉੱਥੇ ਪਈ ਰਕਮ ਦੀ ਜਦੋਂ ਗਿਣਤੀ ਕੀਤੀ ਗਈ ਤਾਂ ਇਹ 41 ਲੱਖ 700 ਰੁਪਏ ਦੀ ਰਕਮ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਇੱਕ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ। ਏਡੀਸੀਪੀ ਵਿਰਕ ਨੇ ਦੱਸਿਆ ਕਿ ਇਹ ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਏਡੀਸੀਪੀ ਵਿਰਕ ਨੇ ਕਿਹਾ ਕਿ ਕਿੰਨੇ ਵੱਡੇ ਪੱਧਰ ਤੇ ਇਹ ਜੂਆ ਚੱਲ ਰਿਹਾ ਸੀ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪੈਸੇ ਗਿਨਣ ਵਾਲੀ ਮਸ਼ੀਨ ਤੱਕ ਜੂਆ ਖੇਡਣ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ ਹੈ। ਜ਼ਿਕਰ ਯੋਗ ਹੈ ਕਿ ਇਸ ਵੱਡੀ ਗ੍ਰਿਫਤਾਰੀ ਜਿਸ ਵਿੱਚ 21 ਲੋਕ ਗ੍ਰਿਫਤਾਰ ਕੀਤੇ ਗਏ ਹਨ। ਵੱਖਰੇ ਵੱਖਰੇ ਇਲਾਕਿਆਂ ਤੋਂ ਇਲਾਵਾ ਬਟਾਲਾ, ਤਰਨਤਾਰਨ, ਲੁਧਿਆਣਾ ਆਦਿਕ ਸ਼ਹਿਰਾਂ ਤੋਂ ਵੀ ਲੋਕ ਜੂਆ ਖੇਡ ਰਹੇ ਸਨ। ਜਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ l