ਪੰਜਾਬ : ਗਾਂਧੀ ਜਯੰਤੀ ਦੇ ਮੌਕੇ ਤੇ ਯੂਥ ਕਾਂਗਰਸ ਨੇ ਪ੍ਰਧਾਨ ਨੇ ਦੀਤੀ ਸ਼ਰਧਾਂਜਲੀ, ਦੇਖੋ ਵੀਡਿਓ

ਪੰਜਾਬ : ਗਾਂਧੀ ਜਯੰਤੀ ਦੇ ਮੌਕੇ ਤੇ ਯੂਥ ਕਾਂਗਰਸ ਨੇ ਪ੍ਰਧਾਨ ਨੇ ਦੀਤੀ ਸ਼ਰਧਾਂਜਲੀ, ਦੇਖੋ ਵੀਡਿਓ

ਪਠਾਨਕੋਟ : ਅੱਜ ਗਾਂਧੀ ਜਯੰਤੀ ਮੌਕੇ ਜਿਥੇ ਸਾਰਾ ਦੇਸ਼ ਗਾਂਧੀ ਜੀ ਨੂੰ ਯਾਦ ਕਰ ਉਹਨਾਂ ਦੀ ਸੋਚ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੇ ਹੀ ਸਿਆਸੀ ਪਾਰਟੀਆਂ ਵਲੋਂ ਵੀ ਇਸ ਮੌਕੇ ਗਾਂਧੀ ਜੀ ਨੂੰ ਯਾਦ ਕਰ ਅਹਿੰਸਾ ਦੇ ਰਸਤੇ ਤੇ ਚਲਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਕੁਝ ਪਠਾਨਕੋਟ ਚ ਵੀ ਵੇਖਣ ਨੂੰ ਮਿਲਿਆ ਜਿਥੇ ਗਾਂਧੀ ਚੌਂਕ ਵਿਖੇ ਜਿਥੇ ਯੂਥ ਕਾਂਗਰਸ ਦੇ ਪ੍ਰਧਾਨ ਅਭਿਯਮ ਸ਼ਰਮਾ ਵਲੋਂ ਆਪਣੇ ਵਰਕਰਾਂ ਦੇ ਨਾਲ ਗਾਂਧੀ ਜੀ ਦੇ ਬੁੱਤ ਨੂੰ ਨਤਮਸਤਕ ਹੋਏ ਅਤੇ ਗਾਂਧੀ ਜੀ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਭਿਯਮ ਸ਼ਰਮਾ ਨੇ ਕਿਹਾ ਕਿ ਗਾਂਧੀ ਜੀ ਉਹ ਸ਼ਖ਼ਸੀਅਤ ਸੀ, ਜਿਨ੍ਹਾਂ ਅਹਿੰਸਾ ਦੇ ਰਸਤੇ ਤੇ ਚਲਦੇ ਹੋਏ ਦੇਸ਼ ਨੂੰ ਆਜ਼ਾਦੀ ਦਵਾਈ ਸੀ। ਉਹਨਾਂ ਕਿਹਾ ਕਿ ਮੇਰੀ ਅਪੀਲ ਹੈ ਆਪਣੇ ਯੂਥ ਅਤੇ ਕਾਂਗਰਸ ਦੀ ਲੀਡਰਸ਼ਿਪ ਅਗੇ ਕਿ ਅਸੀਂ ਇਕੱਠੇ ਹੋ ਕਾਂਗਰਸ ਨੂੰ ਅਗੇ ਲੈ ਕੇ ਜਾਈਏ ਤਾਂ ਜੋ 2024 ਦੀਆਂ ਲੋਕਸਭਾ ਚੋਣਾਂ ਚ ਆਪਣੀ ਜਿੱਤ ਦਰਜ ਕਰਵਾ ਕਾਂਗਰਸ ਦੀ ਸਰਕਾਰ ਬਣਾ ਸਕੀਏ।