- Advertisement -
HomePunjabRupnagarਪੰਜਾਬ : 24 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਘਰ 'ਚ ਵਰਸਾਏ ਇੱਟਾ-ਰੋੜੇ,...

ਪੰਜਾਬ : 24 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਘਰ ‘ਚ ਵਰਸਾਏ ਇੱਟਾ-ਰੋੜੇ, ਦੇਖੋ ਵੀਡਿਓ

ਗੁਰਦਾਸਪੁਰ : ਸ਼ਹਿਰ ਦੇ ਬਾਹਰਵਾਰ ਸਥਿਤ ਮਹਲਾ ਸ਼ਹਿਜਾਦਾ ਨੰਗਲ ਵਿਖੇ ਇੱਕ ਵਾਰ ਫੇਰ ਦੇਰ ਸ਼ਾਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਜਦੋਂ ਦੋ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਘਰ ਤੇ ਹਮਲਾ ਕਰ ਦਿੱਤਾ ਗਿਆ ਤੇ ਭਾਰੀ ਤੋੜਫੋੜ ਕੀਤੀ ਗਈ। ਹਮਲਾਵਰ ਤੇਜਧਾਰ ਹਥਿਆਰਾਂ ਨਾਲ ਲੈਸ ਸੀ। ਇਸ ਦੌਰਾਨ ਉਹਨਾਂ ਨੇ ਘਰ ਦੇ ਬਾਹਰ ਖੜੀ ਕਾਰ ਦੀ ਬੁਰੀ ਤਰੀਕੇ ਨਾਲ ਭੰਨ ਤੋੜ ਕੀਤੀ। ਇੱਟਾ ਰੋੜੇ ਬਰਸਾ ਕੇ ਘਰ ਦੇ ਅੰਦਰ ਦੇ ਸ਼ੀਸ਼ੇ ਵੀ ਤੋੜ ਦਿੱਤੇ। ਹਮਲੇ ਦੇ ਦੌਰਾਨ ਘਰ ਦੇ ਅੰਦਰ ਬੱਚੇ ਔਰਤਾਂ ਗੇਟ ਬੰਦ ਕਰਕੇ ਸਹਿਮੇ ਹੋਏ ਘਰ ਦੇ ਅੰਦਰ ਬੈਠੇ ਰਹੇ। ਮੌਕੇ ਤੇ ਮੌਜੂਦ ਮੁਹੱਲਾ ਨਿਵਾਸੀਆਂ ਵੱਲੋਂ ਬਣਾਈਆਂ ਗਈਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਜਿਨਾਂ ਵਿੱਚ ਦਰਜਨਾ ਹਥਿਆਰ ਬੰਦ ਵਿਅਕਤੀ ਘਰ ਦੇ ਬਾਹਰ ਗੁੰਡਾਗਰਦੀ ਖਿਲਾਰਦੇ ਸਾਫ ਨਜ਼ਰ ਆ ਰਹੇ ਹਨ।

ਜਦਕਿ ਨਜ਼ਦੀਕ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਵੀ ਹਥਿਆਰ ਬੰਦ ਹਮਲਾਵਰ ਨਜ਼ਰ ਆਉਂਦੇ ਜਾਂਦੇ ਦਿਖਾਈ ਦੇ ਰਹੇ ਹਨ। ਹਮਲੇ ਦਾ ਕਾਰਨ ਬੱਚਿਆਂ ਤੋਂ ਸ਼ੁਰੂ ਹੋਈ ਮਾਮੂਲੀ ਤਕਰਾਰਬਾਜ਼ੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਹਮਲੇ ਦਾ ਸ਼ਿਕਾਰ ਹੋਏ ਪਰਿਵਾਰ ਦੇ ਮੈਂਬਰ ਮਹਿੰਦਰ ਪਾਲ ਅਤੇ ਹਮਲੇ ਦੌਰਾਨ ਘਰ ਵਿੱਚ ਮੌਜੂਦ‌ ਘਰ ਦੀ ਨੂੰਹ ਵਿਕਟੋਰੀਆ ਨੇ ਦੱਸਿਆ ਕਿ ਬੀਤੇ ਦਿਨ ਬੱਚਿਆਂ ਦੇ ਕ੍ਰਿਕਟ ਖੇਲਣ ਨੂੰ ਲੈ ਕੇ ਮਹੱਲੇ ਦੇ ਹੀ ਕੁਝ ਵਿਅਕਤੀਆਂ ਨਾਲ ਉਹਨਾਂ ਦੀ ਬਹਿਸਬਾਜੀ ਅਤੇ ਮਾਮੂਲੀ ਤਕਰਾਰ ਹੋਈ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਝਗੜਾ ਮੁਕਾ ਦਿੱਤਾ ਗਿਆ ਸੀ। ਪਰ ਬੀਤੀ ਦੇਰ ਸ਼ਾਮ ਉਹਨਾਂ ਵਿਅਕਤੀਆਂ ਵੱਲੋਂ ਦੋ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੂੰ ਲੈ ਕੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ।

ਗਨੀਮਤ ਇਹ ਰਹੀ ਕਿ ਉਸ ਵੇਲੇ ਘਰ ਵਿੱਚ ਕੋਈ ਵੀ ਆਦਮੀ ਮੌਜੂਦ ਨਹੀਂ ਸੀ।ਇਸ ਲਈ ਹਮਲਾਵਰਾਂ ਦੇ ਹੱਥੇ ਕੋਈ ਨਹੀਂ ਚੜਿਆ। ਨਹੀਂ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਹਮਲਾਵਰਾਂ ਵੱਲੋਂ ਘਰ ਦੇ ਬਾਹਰ ਜੰਮ ਕੇ ਗੁੰਡਾਗਰਦੀ ਕੀਤੀ ਗਈ। ਘਰ ਦੇ ਬਾਹਰ ਖੜੀ ਸਵਿਫਟ ਗੱਡੀ ਬੁਰੀ ਤਰ੍ਹਾਂ ਨਾਲ ਭੰਨੀ ਗਈ ਅਤੇ ਉਸਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਗਏ। ਘਰ ਦੇ ਗੇਟ ਤੇ ਵੀ ਪੱਥਰ ਅਤੇ ਤੇਜਧਾਰ ਹਥਿਆਰ ਮਾਰੇ ਗਏ। ਜਦਕਿ ਘਰ ਦੀਆਂ ਔਰਤਾਂ ਨੇ ਡਰ ਕੇ ਅੰਦਰੋਂ ਗੇਟ ਬੰਦ ਕਰ ਲਏ ਤਾਂ ਹਮਲਾਵਰਾਂ ਵੱਲੋਂ ਘਰ ਦੇ ਗੇਟ ਤੇ ਅਤੇ ਘਰ ਦੇ ਅੰਦਰ ਜੰਮ ਕੇ ਇੱਟਾਂ ਰੋੜੇ ਵਰਸਾਏ ਗਏ। ਜਿਸ ਕਾਰਨ ਘਰ ਦੇ ਅੰਦਰ ਲੱਗੇ ਸ਼ੀਸ਼ੇ ਵੀ ਟੁੱਟ ਗਏ ਅਤੇ ਦੋ ਔਰਤਾਂ ਵੀ ਮਮੂਲੀ ਰੂਪ ਜਖਮੀ ਹੋ ਗਈਆਂ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -

You cannot copy content of this page