ਪੰਜਾਬ : ਧੀ ਦੇ ਜੱਜ ਬਣਨ ਤੋਂ ਬਾਅਦ ਘਰ ਪਹੁੰਚਣ ਤੇ ਕੀਤਾ ਭਰਵਾਂ ਸਵਾਗਤ, ਦੇਖੋ ਵੀਡਿਓ

ਪੰਜਾਬ : ਧੀ ਦੇ ਜੱਜ ਬਣਨ ਤੋਂ ਬਾਅਦ ਘਰ ਪਹੁੰਚਣ ਤੇ ਕੀਤਾ ਭਰਵਾਂ ਸਵਾਗਤ, ਦੇਖੋ ਵੀਡਿਓ

ਕੋਟਕਪੂਰਾ : ਪਿਛਲੇ ਦਿਨੀ PCS ਜੁਡੀਸ਼ਰੀ ਦੇ ਰਿਜ਼ਲਟ ਆਉਣ ਤੋਂ ਬਾਅਦ ਸਰਕਾਰੀ ਵਕੀਲ ਸੁਰਿੰਦਰ ਸਚਦੇਵਾ ਦੀ ਬੇਟੀ ਨੂਰ ਸਚਦੇਵਾ ਜਿਸ ਨੇ ਆਪਣੀ ਬੀ-ਕਾਮ ਐਲਐਲਬੀ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਤੋਂ ਹਾਸਿਲ ਕਰ PCS ਦੀ ਤਿਆਰੀ ਸ਼ੁਰੂ ਕੀਤੀ ਅਤੇ ਨਾਲ ਨਾਲ ਇਸੇ ਯੂਨੀਵਰਸਿਟੀ ਚ ਐਲਐਲਬੀ ਦੀ ਪੜਾਈ ਵੀ ਜਾਰੀ ਰੱਖੀ। ਜਿਸਦੀ ਅਣਥੱਕ ਮਿਹਨਤ ਨੂੰ ਫਲ ਮਿਲਿਆ ਤੇ ਉਸ ਦੀ ਚੋਣ ਜੱਜ ਵੱਜੋ ਹੋਈ । ਨੂਰ ਦੇ ਅੱਜ ਚੰਡੀਗੜ੍ਹ ਤੋਂ ਵਾਪਿਸ ਆਪਣੇ ਘਰ ਪਰਤਣ ਤੇ ਉਸਦਾ ਦੋਸਤਾਂ ਰਿਸ਼ਤੇਦਾਰਾਂ ਵੱਲੋਂ ਢੋਲ ਧਮਾਕਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਮੋੱਕੇ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਚੇਚੇ ਤੌਰ ਤੇ ਨੂਰ ਨੂੰ ਵਧਾਈ ਦੇਣ ਉਸਦੇ ਘਰ ਪੁਜੇ।

ਇਸ ਮੌਕੇ ਨੂਰ ਨੇ ਕਿਹਾ ਕਿ ਉਸਦੇ ਪਿਤਾ ਜੋ ਖੁਦ ਵਕੀਲ ਨੇ ਉਨ੍ਹਾਂ ਦਾ ਹੀ ਸੁਪਨਾ ਸੀ ਕਿ ਮੈਂ ਕਨੂੰਨ ਦੀ ਪੜਾਈ ਕਰਾ ਅਤੇ ਮੇਰਾ ਫੋਕਸ ਜੁਡੀਸ਼ਰੀ ਟੈਸਟ ਕਲੀਅਰ ਕਰਨਾ ਸੀ। ਅੱਜ ਜੋ ਕਾਮਯਾਬੀ ਉਸਨੂੰ ਮਿਲੀ ਹੈ ਉਸਦਾ ਸਿਹਰਾ ਉਸਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਜਾਂਦਾ ਹੈ। ਨੂਰ ਦੇ ਪਿਤਾ ਅਤੇ ਮਾਤਾ ਨੇ ਕਿਹਾ ਕਿ ਉਨ੍ਹਾਂ ਤੇ ਮਾਤਾ ਚਿੰਤਪੁਰਨੀ ਦਾ ਅਸ਼ੀਰਵਾਦ ਅਤੇ ਆਪਨਿਆ ਦੀਆਂ ਦੁਆਵਾਂ ਸਦਕਾ ਅੱਜ ਉਸਦੀ ਬੇਟੀ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ। ਇਸ ਮੋੱਕੇ ਵਧਾਈ ਦੇਣ ਪੁਜੇ ਸਪੀਕਰ ਕੁਲਤਾਰ ਸੰਧਵਾ ਨੇ ਕਿਹਾ ਕਿ ਨੂਰ ਨੇ ਧੀਆਂ ਦਾ ਮਾਣ ਵਧਾਇਆ ਹੈ। ਉਹ ਦੁਆ ਕਰਦੇ ਹਨ ਕਿ ਪ੍ਰਮਾਤਮਾ ਨੂਰ ਨੂੰ ਤੰਦਰੁਸਤੀ ਬਖਸ਼ਣ ਅਤੇ ਹੋਰ ਤਰੱਕੀਆਂ ਬਖਸ਼ਣ।